ਸਾਤਵਿਕ ਤੇ ਚਿਰਾਗ ਦੀ ਜੋੜੀ ਦਾ ਇੱਕ ਹੋਰ ਕਮਾਲ

0
274

ਯੇਓਸੂ (ਕੋਰੀਆ) : ਭਾਰਤ ਦੇ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਸਟਾਰ ਜੋੜੀ ਨੇ ਐਤਵਾਰ ਇੱਥੇ ਪੁਰਸ਼ ਡਬਲਜ਼ ਫਾਈਨਲ ’ਚ ਇੰਡੋਨੇਸ਼ੀਆ ਦੇ ਫਜਰ ਅਲਫਿਆਨ ਅਤੇ ਮੁਹੰਮਦ ਰਿਆਨ ਆਰਦਿਆਂਤੋ ਨੂੰ ਹਰਾ ਕੇ ਕੋਰੀਆ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਖਿਤਾਬ ਜਿੱਤ ਲਿਆ। ਭਾਰਤੀ ਖਿਡਾਰੀਆਂ ਨੇ ਚੋਟੀ ਦਾ ਦਰਜਾ ਪ੍ਰਾਪਤ ਇੰਡੋਨੇਸ਼ੀਆਈ ਜੋੜੀ ਨੂੰ 17-21, 21-13 ਤੇ 21-14 ਨਾਲ ਹਰਾਇਆ। ਭਾਰਤੀ ਜੋੜੀ ਪਹਿਲੀ ਗੇਮ ਹਾਰ ਗਈ, ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਖਿਤਾਬ ਆਪਣੀ ਝੋਲੀ ਪਾਇਆ। ਭਾਰਤੀ ਜੋੜੀ ਸਨਿੱਚਰਵਾਰ ਨੂੰ ਚੀਨ ਦੇ ਲਿਆਂਗ ਵੇਈ ਕੇਂਗ ਅਤੇ ਵਾਂਗ ਚਾਂਗ ਦੀ ਵਿਸ਼ਵ ਦੀ ਦੂਜੇ ਨੰਬਰ ਦੀ ਜੋੜੀ ’ਤੇ ਰੁਮਾਂਚਕ ਜਿੱਤ ਦਰਜ ਕਰ ਕੇ ਫਾਈਨਲ ’ਚ ਪੁੱਜੀ ਸੀ। ਸਾਤਵਿਕ ਅਤੇ ਚਿਰਾਗ ਨੇ ਇਸ ਸਾਲ ਇੰਡੋਨੇਸ਼ੀਆ ਸੁਪਰ 1000 ਅਤੇ ਸਵਿਸ ਓਪਨ ਸੁਪਰ 500 ਖਿਤਾਬ ਵੀ ਜਿੱਤੇ ਹਨ।

LEAVE A REPLY

Please enter your comment!
Please enter your name here