ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਹਾਕੀ ਟੀਮ ਦਾ ਐਲਾਨ

0
298

ਨਵੀਂ ਦਿੱਲੀ : ਤਿੰਨ ਤੋਂ ਬਾਰਾਂ ਅਗਸਤ ਤੱਕ ਚੇਨਈ ’ਚ ਹੋਣ ਵਾਲੀ ਏਸ਼ੀਆਈ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ 18 ਮੈਂਬਰੀ ਭਾਰਤੀ ਹਾਕੀ ਟੀਮ ਵਿਚ ਲਲਿਤ ਕੁਮਾਰ ਉਪਾਧਿਆਏ ਤੋਂ ਇਲਾਵਾ ਅਭਿਸ਼ੇਕ, ਪਵਨ, ਦਿਲਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਨੂੰ ਜਗ੍ਹਾ ਨਹੀਂ ਮਿਲੀ। ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਟੀਮ ਦੀ ਅਗਵਾਈ ਕਰੇਗਾ, ਜਦਕਿ ਮਿਡਫੀਲਡਰ ਹਾਰਦਿਕ ਸਿੰਘ ਉਪ ਕਪਤਾਨ ਹੋਵੇਗਾ। ਮਨਪ੍ਰੀਤ ਸਿੰਘ ਦੀ ਮਿਡਫੀਲਡ ’ਚ ਵਾਪਸੀ ਹੋਵੇਗੀ। ਟੂਰਨਾਮੈਂਟ ਦੇ ਪੂਲ ਪੜਾਅ ’ਚ ਭਾਰਤ ਦਾ ਸਾਹਮਣਾ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ ਅਤੇ ਚੀਨ ਨਾਲ ਹੋਵੇਗਾ। ਇਹ ਟੂਰਨਾਮੈਂਟ ਹਾਂਗਜੂ ਏਸ਼ੀਅਨ ਖੇਡਾਂ ਲਈ ਤਿਆਰੀ ਵੀ ਹੈ। ਏਸ਼ੀਅਨ ਖੇਡਾਂ ਭਾਰਤੀ ਹਾਕੀ ਲਈ 2024 ਪੈਰਿਸ ਉਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵੀ ਹੈ। ਤਜਰਬੇਕਾਰ ਪੀ ਆਰ ਸ੍ਰੀਜੇਸ਼ ਅਤੇ ਕਿ੍ਰਸ਼ਨ ਬਹਾਦੁਰ ਪਾਠਕ ਟੀਮ ਦੇ ਗੋਲਕੀਪਰ ਹਨ। ਟੀਮ ਦੀ ਰੱਖਿਆ ਕਤਾਰ ’ਚ ਅਮਿਤ ਰੋਹੀਦਾਸ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੁਮਿਤ, ਜੁਗਰਾਜ ਸਿੰਘ ਤੇ ਵਰੁਣ ਕੁਮਾਰ ਹੋਣਗੇ, ਜਦਕਿ ਮਿਡਫੀਲਡਰ ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ ਤੇ ਨੀਲਕਾਂਤ ਸ਼ਰਮਾ ਰੱਖੇ ਗਏ ਹਨ। ਹਮਲਾਵਾਰ ਕਤਾਰ ’ਚ ਅਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜੀਤ ਸਿੰਘ, ਐੱਸ. ਕਾਰਤੀ ਤੇ ਪਵਨ ਖੇਡਣਗੇ। ਚੀਫ ਕੋਚ ਕਰੈਗ ਫੁਲਟਨ ਨੇ ਕਿਹਾਅਸੀਂ ਟੀਮ ਬਹੁਤ ਧਿਆਨ ਨਾਲ ਚੁਣੀ ਹੈ। ਇਹ ਨੌਜਵਾਨਾਂ ਤੇ ਤਜਰਬੇਕਾਰਾਂ ਵਾਲੀ ਟੀਮ ਹੈ। ਅਸੀਂ ਸਪੈਨਿਸ਼ ਹਾਕੀ ਫੈਡਰੇਸ਼ਨ ਇੰਟਰਨੈਸ਼ਨਲ ਟੂਰਨਾਮੈਂਟ ਵਿਚ ਹਿੱਸਾ ਲੈ ਕੇ ਸਿੱਧੇ ਚੇਨਈ ਪੁੱਜਣਾ ਹੈ।

LEAVE A REPLY

Please enter your comment!
Please enter your name here