ਵਿਦਿਆਰਥਣ ਦੀ ਰਾਡ ਮਾਰ ਕੇ ਹੱਤਿਆ

0
318

ਨਵੀਂ ਦਿੱਲੀ : ਸ਼ੁੱਕਰਵਾਰ ਮਾਲਵੀਆ ਨਗਰ ’ਚ ਔਰਬਿੰਦੋ ਕਾਲਜ ਨੇੜੇ ਪਾਰਕ ’ਚ ਵਿਦਿਆਰਥਣ ਦੀ ਰਾਡ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਮੁਤਾਬਕ ਕੁੜੀ ਕਮਲਾ ਨਹਿਰੂ ਕਾਲਜ ਦੀ ਵਿਦਿਆਰਥਣ ਸੀ ਤੇ 28 ਸਾਲਾ ਦੋਸਤ ਨਾਲ ਪਾਰਕ ’ਚ ਆਈ ਸੀ। ਦੋਸਤ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦੱਖਣੀ ਦਿੱਲੀ ਦੇ ਡੀ ਸੀ ਪੀ ਚੰਦਨ ਚੌਧਰੀ ਨੇ ਕਿਹਾ ਕਿ ਸੂਚਨਾ ਮਿਲੀ ਸੀ ਕਿ ਔਰਬਿੰਦੋ ਕਾਲਜ ਨੇੜੇ 25 ਸਾਲਾ ਕੁੜੀ ਦੀ ਲਾਸ਼ ਪਈ ਹੈ।
ਮੁਲਜ਼ਮ ਇਰਫਾਨ ਨੇ ਦੱਸਿਆ ਕਿ ਉਹ ਨਰਗਿਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸਦੇ ਘਰ ਦੇ ਨਹੀਂ ਮੰਨ ਰਹੇ ਸੀ ਅਤੇ ਨਰਗਿਸ ਨੇ ਵੀ ਉਸ ਨਾਲ ਗੱਲ ਕਰਨੀ ਛੱਡ ਦਿੱਤੀ ਸੀ। ਉਸਨੇ ਮਿਲਣ ਲਈ ਉਸਨੂੰ ਪਾਰਕ ਵਿਚ ਸੱਦਿਆ ਤੇ ਗੁੱਸੇ ਵਿਚ ਰਾਡ ਮਾਰ ਕੇ ਹੱਤਿਆ ਕਰ ਦਿੱਤੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਟਵੀਟ ਕੀਤਾਮਾਲਵੀਆ ਨਗਰ ਵਰਗੇ ਪੌਸ਼ ਇਲਾਕੇ ’ਚ ਕੁੜੀ ਨੂੰ ਰਾਡ ਮਾਰ ਕੇ ਮਾਰ ਦਿੱਤਾ ਗਿਆ। ਦਿੱਲੀ ਬੇਹੱਦ ਅਸੁਰੱਖਿਅਤ ਹੈ, ਅਖਬਾਰਾਂ ਦੀਆਂ ਖਬਰਾਂ ’ਚ ਸਿਰਫ ਕੁੜੀਆਂ ਦੇ ਨਾਂ ਬਦਲੇ ਜਾਂਦੇ ਹਨ, ਅਪਰਾਧ ਨਹੀਂ ਰੁਕਦੇ।

LEAVE A REPLY

Please enter your comment!
Please enter your name here