ਨਬਾਲਗ ਹਵਾਈ ਅੱਡੇ ਤੋਂ ਮੋੜੀ

0
212

ਜੈਪੁਰ : ਨਾਬਾਲਗ ਲੜਕੀ, ਜੋ ਆਪਣੇ ਇੰਸਟਾਗ੍ਰਾਮ ਦੋਸਤ ਨੂੰ ਮਿਲਣ ਲਈ ਪਾਕਿਸਤਾਨ ਜਾਣਾ ਚਾਹੁੰਦੀ ਸੀ, ਨੂੰ ਜੈਪੁਰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਪੁਲਸ ਦੇ ਹਵਾਲੇ ਕਰ ਦਿੱਤਾ। ਹਵਾਈ ਅੱਡੇ ਦੇ ਸਟੇਸ਼ਨ ਅਧਿਕਾਰੀ ਦਿਗਪਾਲ ਸਿੰਘ ਨੇ ਦੱਸਿਆ ਕਿ ਸੀਕਰ ਦੇ ਸ੍ਰੀਮਾਧੋਪੁਰ ਦੀ ਰਹਿਣ ਵਾਲੀ ਲੜਕੀ ਕੋਲ ਅੰਤਰਰਾਸ਼ਟਰੀ ਯਾਤਰਾ ਲਈ ਲੋੜੀਂਦੇ ਦਸਤਾਵੇਜ ਨਹੀਂ ਸਨ। ਨਾਲ ਇਹ ਵੀ ਕਿਹਾ ਕਿ ਜੈਪੁਰ ਤੋਂ ਪਾਕਿਸਤਾਨ ਲਈ ਕੋਈ ਉਡਾਣ ਨਹੀਂ ਹੈ। ਅਧਿਕਾਰੀ ਨੇ ਦੱਸਿਆ ਕਿ ਲੜਕੀ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਇੰਸਟਾਗ੍ਰਾਮ ਦੋਸਤ ਨੂੰ ਮਿਲਣ ਪਾਕਿਸਤਾਨ ਜਾਣ ਲਈ ਏਅਰਪੋਰਟ ਗਈ ਸੀ। ਲੜਕੀ ਦੇ ਪਰਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੜਕੀ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਜਾਵੇਗਾ। ਹਾਲ ਹੀ ’ਚ ਰਾਜਸਥਾਨ ਦੇ ਅਲਵਰ ਦੀ ਰਹਿਣ ਵਾਲੀ 34 ਸਾਲਾ ਵਿਆਹੁਤਾ ਔਰਤ ਆਪਣੇ ਫੇਸਬੁੱਕ ਦੋਸਤ ਨੂੰ ਮਿਲਣ ਲਈ ਵੈਧ ਪਾਸਪੋਰਟ ਅਤੇ ਵੀਜੇ ’ਤੇ ਪਾਕਿਸਤਾਨ ਗਈ ਸੀ, ਜਿਸ ਨਾਲ ਉਸ ਨੇ ਬਾਅਦ ’ਚ ਕਥਿਤ ਤੌਰ ’ਤੇ ਵਿਆਹ ਕਰਵਾ ਲਿਆ।

LEAVE A REPLY

Please enter your comment!
Please enter your name here