ਖਿਡਾਰੀਆਂ ਦੇ ਖਾਣੇ ’ਚ ਛਿਪਕਲੀ, 50 ਹਸਪਤਾਲ ਦਾਖਲ

0
304

ਮੁਹਾਲੀ : ਇੱਥੋਂ ਦੇ ਫੇਜ਼ ਨੌਂ ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਸਥਿਤ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਕੁਝ ਖਿਡਾਰੀਆਂ ਨੂੰ ਸਵੇਰੇ ਦਲੀਆ ਖਾਣ ਤੋਂ ਬਾਅਦ ਉਲਟੀਆਂ ਲੱਗ ਗਈਆਂ। ਉਨ੍ਹਾਂ ਵਾਰਡਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਖਿਡਾਰੀਆਂ ਨੇ ਦੱਸਿਆ ਕਿ ਉਨ੍ਹਾਂ ਆਪਣੀ ਪਲੇਟ ਵਿਚ ਕਥਿਤ ਤੌਰ ’ਤੇ ਮਰੀ ਹੋਈ ਛਿਪਕਲੀ ਦੇਖੀ ਹੈ, ਜਿਸ ਤੋਂ ਬਾਅਦ ਉੱਥੇ ਦਹਿਸ਼ਤ ਫੈਲ ਗਈ ਅਤੇ ਪੰਜਾਹ ਦੇ ਕਰੀਬ ਖਿਡਾਰੀਆਂ ਨੂੰ ਫੇਜ਼ ਛੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ। ਤਿੰਨ ਖਿਡਾਰੀਆਂ ਨੂੰ ਛੱਡ ਕੇ ਬਾਕੀ ਸਾਰੇ ਖਿਡਾਰੀ ਬਿਲਕੁੱਲ ਠੀਕ ਹਨ। ਤਿੰਨ ਖਿਡਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲ ਦੇ ਐੱਸ ਐੱਮ ਓ ਡਾਕਟਰ ਐੱਚ ਐੱਸ ਚੀਮਾ ਨੇ ਦੱਸਿਆ ਕਿ ਜਿਉਂ ਹੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਟੀਮਾਂ ਨੂੰ ਸਪੋਰਟਸ ਕੰਪਲੈਕਸ ਵਿੱਚ ਭੇਜਿਆ। ਖਿਡਾਰੀਆਂ ਨੂੰ ਹਸਪਤਾਲ ਲਿਆ ਕੇ ਦਾਖਲ ਕਰਵਾਇਆ ਗਿਆ ਅਤੇ ਖਾਣੇ ਦੀ ਜਾਂਚ ਕੀਤੀ ਗਈ। ਸਾਰੇ ਖਿਡਾਰੀਆਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦਿੱਤੀ ਜਾ ਰਹੀ ਹੈ। ਬੱਚਿਆਂ ਦੇ ਮਾਪੇ ਵੀ ਇੱਥੇ ਪਹੁੰਚਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here