ਨਵੀਂ ਦਿੱਲੀ : ਭਾਰਤ ਦੇ ਕਾਨੂੰਨ ਕਮਿਸ਼ਨ ਨੇ ਸਾਂਝੇ ਸਿਵਲ ਕੋਡ (ਯੂ ਸੀ ਸੀ) ਬਾਰੇ ਜਨਤਾ ਤੋਂ ਸੁਝਾਅ ਲੈਣ ਲਈ ਸਮਾਂ ਹੋਰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਹੈ। ਕਮਿਸ਼ਨ ਨੇ ਪਹਿਲਾਂ 28 ਜੁਲਾਈ ਤੱਕ ਸੁਝਾਅ ਮੰਗੇ ਸਨ। ਹੁਣ ਤੱਕ ਕਰੀਬ 80 ਲੱਖ ਸੁਝਾਅ ਪ੍ਰਾਪਤ ਹੋ ਚੁੱਕੇ ਹਨ ਅਤੇ ਕਾਨੂੰਨ ਕਮਿਸ਼ਨ ਇਨ੍ਹਾਂ ’ਤੇ ਵਿਚਾਰ ਕਰੇਗਾ। ਕਮਿਸ਼ਨ ਦੇ ਮੈਂਬਰ ਨੇ ਦੱਸਿਆ ਕਿ ਸੰਬੰਧਤ ਧਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ।



