ਪਾਕਿ ’ਚ ਅੰਜੂ ’ਤੇ ਪੈਸਿਆਂ ਦੀ ਬਰਸਾਤ

0
229

ਇਸਲਾਮਾਬਾਦ : ਭਾਰਤ ਤੋਂ ਪਾਕਿਸਤਾਨ ਗਈ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ। ਹੁਣ ਉਸ ਦਾ ਨਵਾਂ ਨਾਂਅ ਫਾਤਿਮਾ ਹੈ। ਪਾਕਿਸਤਾਨ ’ਚ ਅੰਜੂ ’ਤੇ ਪੈਸਿਆਂ ਦੀ ਬਰਸਾਤ ਹੋ ਰਹੀ ਹੈ। ਵਿਆਹ ਤੋਂ ਬਾਅਦ ਅੰਜੂ ਉਰਫ ਫਾਤਿਮਾ ਅਤੇ ਨਸਰੁਲਾ ਨੂੰ ਤੋਹਫੇ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰਿਸ਼ਤੇਦਾਰਾਂ ਤੋਂ ਬਾਅਦ ਹੁਣ ਇੱਕ ਵੱਡੇ ਕਾਰੋਬਾਰੀ ਨੇ ਅੰਜੂ ਨੂੰ ਇੱਕ ਪਲੇਟ ਗਿਫਟ ਕੀਤੀ ਤੇ ਇਕ ਚੈੱਕ ਵੀ ਸੌਂਪਿਆ। ਕਾਰੋਬਾਰੀ ਨੇ ਅੰਜੂ ਨੂੰ ਆਪਣੀ ਕੰਪਨੀ ਵਿੱਚ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਤਨਖਾਹ ਘਰ ਬੈਠੇ ਹੀ ਦਿੱਤੀ ਜਾਵੇਗੀ।
ਪਾਕਿ ਸਟਾਰ ਗਰੁੱਪ ਆਫ ਕੰਪਨੀਜ਼ ਦੇ ਸੀ ਈ ਓ ਮੋਹਸਿਨ ਖਾਨ ਅਬਾਸੀ ਨੇ ਅੰਜੂ ਨੂੰ 10 ਮਰਲੇ (272.251 ਵਰਗ ਫੁੱਟ) ਦਾ ਪਲਾਟ ਦਿੱਤਾ ਹੈ। ਅਬਾਸੀ ਦਾ ਕਹਿਣਾ ਹੈ ਕਿ ਦਸਤਾਵੇਜ਼ਾਂ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਹੁੰਦੇ ਹੀ ਅੰਜੂ ਨੂੰ ਨੌਕਰੀ ਦਿੱਤੀ ਜਾਵੇਗੀ। ਕਾਰੋਬਾਰੀ ਨੇ ਕਿਹਾ, ‘ਦੂਜੇ ਦੇਸ਼ ਤੋਂ ਆਈ ਔਰਤ ਨੇ ਇਸਲਾਮ ਅਪਣਾ ਲਿਆ ਹੈ। ਇਸ ਲਈ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਸ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।’

LEAVE A REPLY

Please enter your comment!
Please enter your name here