ਨਵੀਂ ਦਿੱਲੀ : ਹਰਿਆਣਾ ਦੀਆਂ ਕੁਝ ਮਹਿਲਾ ਕਿਸਾਨਾਂ ਨੇ ਕਾਂਗਰਸ ਆਗੂ ਸੋਨੀਆ ਗਾਂਧੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਰਾਹੁਲ ਦਾ ਵਿਆਹ ਕਰਵਾਉਣ ਲਈ ਕਿਹਾ ਤਾਂ ਕਾਂਗਰਸ ਨੇਤਾ ਨੇ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ ਉਹ ਉਸ ਦੇ ਪੁੱਤ ਲਈ ਕੁੜੀ ਲੱਭ ਦੇਣ। ਔਰਤਾਂ ਦੇ ਸਮੂਹ ਨੇ ਰਾਹੁਲ ਦੇ ਬਾਰੇ ਗੱਲ ਉਦੋਂ ਕੀਤੀ, ਜਦੋਂ ਉਹ ਸ੍ਰੀਮਤੀ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਘਰ ਦੁਪਹਿਰ ਦੇ ਖਾਣੇ ’ਤੇ ਮਿਲੀਆਂ। ਰਾਹੁਲ ਗਾਂਧੀ ਨੇ ਹਾਲ ਹੀ ਦੌਰਾਨ ਸੋਨੀਪਤ ਦੇ ਪਿੰਡ ਦੇ ਦੌਰੇ ਮੌਕੇ ਖੇਤਾਂ ਵਿੱਚ ਕੰਮ ਕਰ ਰਹੀਆਂ ਔਰਤਾਂ ਨਾਲ ਮਿਲਣ ਮੌਕੇ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਸਾਰੀਆਂ ਨੂੰ ਆਪਣੀ ਮਾਂ ਨਾਲ ਮਿਲਾਉਣਗੇ ਤੇ ਖਾਣਾ ਖੁਆਉਣਗੇ।
10 ਜਨਪਥ ਸਥਿਤ ਰਿਹਾਇਸ਼ ’ਤੇ ਗੱਲਬਾਤ ਦੌਰਾਨ ਇੱਕ ਔਰਤ ਨੇ ਸ੍ਰੀਮਤੀ ਗਾਂਧੀ ਨੂੰ ਕਿਹਾ, ‘ਰਾਹੁਲ ਦਾ ਵਿਆਹ ਕਰਵਾਓ, ਜਿਸ ’ਤੇ ਸੋਨੀਆ ਗਾਂਧੀ ਨੇ ਉਸ ਨੂੰ ਕਿਹਾ, ਤੁਸੀਂ ਉਸ ਲਈ ਕੋਈ ਕੁੜੀ ਲੱਭੋ।’ ਇਹ ਔਰਤਾਂ ਆਪਣੇ ਨਾਲ ਲੱਸੀ, ਘਿਓ, ਦੁੱਧ ਤੇ ਆਚਾਰ ਲੈ ਕੇ ਆਈਆਂ। ਇਸ ਮੌਕੇ ਪਿ੍ਰਯੰਕਾ ਗਾਂਧੀ ਵੀ ਮੌਜੂਦ ਸੀ।



