ਨਸ਼ੇ ’ਚ ਬੰਬ ਪਲਾਂਟ ਕਰਨ ਦਾ ਫੋਨ ਕਰਨ ਵਾਲਾ ਕਾਬੂ

0
328

ਪਣਜੀ : ਪੁਲਸ ਨੇ ਗੋਆ ਦੇ ਮਨੋਹਰ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਸਨਿੱਚਰਵਾਰ ਸ਼ਾਮ ਨੂੰ ਫੋਨ ਕਰਕੇ ਬੰਬ ਪਲਾਂਟ ਕੀਤੇ ਜਾਣ ਦਾ ਦਾਅਵਾ ਕਰਨ ਵਾਲੇ ਸ਼ਖਸ ਕੁੰਦਨ ਕੁਮਾਰ (22) ਫੜ ਲਿਆ, ਜੋ ਹਵਾਈ ਅੱਡੇ ’ਤੇ ਹੀ ਕੰਮ ਕਰਦਾ ਸੀ। ਕੁਮਾਰ, ਜੋ ਪਿੱਛੋਂ ਬਿਹਾਰ ਦਾ ਰਹਿਣਾ ਵਾਲਾ ਹੈ, ਨੇ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਫੋਨ ਉਸੇ ਨੇ ਕੀਤਾ ਸੀ, ਪਰ ਉਦੋਂ ਉਹ ਨਸ਼ੇ ਦੀ ਹਾਲਤ ਵਿਚ ਸੀ। ਪੁਲਸ ਨੇ ਕੁਮਾਰ ਖਿਲਾਫ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

LEAVE A REPLY

Please enter your comment!
Please enter your name here