ਛੁੱਟੀ ਆਇਆ ਕਸ਼ਮੀਰੀ ਜਵਾਨ ਲਾਪਤਾ

0
228

ਸ੍ਰੀਨਗਰ : ਛੁੱਟੀ ’ਤੇ ਆਇਆ ਫੌਜ ਦਾ ਜਵਾਨ ਜਾਵੇਦ ਅਹਿਮਦ ਵਾਨੀ ਆਪਣੇ ਜੱਦੀ ਜ਼ਿਲ੍ਹੇ ਕੁਲਗਾਮ ’ਚੋਂ ਸ਼ਨੀਵਾਰ ਲਾਪਤਾ ਹੋ ਗਿਆ। ਵਾਨੀ ਲੇਹ ’ਚ ਤਾਇਨਾਤ ਸੀ ਤੇ ਉਸ ਦੇ ਪਿਤਾ ਮੁਤਾਬਕ ਉਸ ਨੇ ਐਤਵਾਰ ਆਪਣੀ ਡਿਊਟੀ ਜੁਆਇਨ ਕਰਨੀ ਸੀ। ਵਾਨੀ ਈਦ ’ਤੇ ਘਰ ਆਇਆ ਸੀ। ਕੁਲਗਾਮ ਜ਼ਿਲ੍ਹੇ ਦੇ ਅਚਤਹਾਲ ਇਲਾਕੇ ਦਾ ਵਾਨੀ ਕਾਰ ’ਚ ਚਾਵਲਗਾਮ ਜਾ ਰਿਹਾ ਸੀ। ਕਈ ਘੰਟੇ ਤੱਕ ਉਸ ਬਾਰੇ ਜਾਣਕਾਰੀ ਨਾ ਮਿਲਣ ’ਤੇ ਲੋਕਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਕਾਰ ਕੁਲਗਾਮ ਕੋਲ ਪ੍ਰਾਨਹਾਲ ਤੋਂ ਬਰਾਮਦ ਹੋਈ। ਕਾਰ ਵਿਚ ਵਾਨੀ ਦੀਆਂ ਚਪਲਾਂ ਤੇ ਖੂਨ ਦੇ ਕਤਰੇ ਮਿਲੇ। ਵਾਨੀ ਦੇ ਪਿਤਾ ਮੁਹੰਮਦ ਅਯੂਬ ਵਾਨੀ ਨੇ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ ਉਸ ਨੂੰ ਅਗਵਾ ਕੀਤਾ ਹੈ ਤਾਂ ਛੱਡ ਦੇਣ, ਕਿਉਂਕਿ ਉਹ ਪਰਵਾਰ ਦਾ ਇਕੋ-ਇਕ ਕਮਾਊ ਜੀਅ ਹੈ। ਪੁਲਸ ਉਸ ਦੀ ਕੁਲਗਾਮ ਜ਼ਿਲ੍ਹੇ ਤੇ ਨੇੜਲੇ ਇਲਾਕਿਆਂ ਵਿਚ ਭਾਲ ਕਰ ਰਹੀ ਸੀ।

LEAVE A REPLY

Please enter your comment!
Please enter your name here