26.2 C
Jalandhar
Saturday, September 7, 2024
spot_img

ਏਸ਼ੀਆਈ ਚੈਂਪੀਅਨਜ਼ ਟਰਾਫੀ : ਪਾਕਿ ਹਾਕੀ ਟੀਮ ਭਾਰਤ ਪੁੱਜੀ

ਚੇਨਈ : ਪਾਕਿਸਤਾਨ ਦੀ ਹਾਕੀ ਟੀਮ 3 ਅਗਸਤ ਤੋਂ ਚੇਨਈ ’ਚ ਹੋਣ ਵਾਲੀ ਏਸ਼ੀਆਈ ਚੈਂਪੀਅਨਜ਼ ਟਰਾਫੀ ’ਚ ਹਿੱਸਾ ਲੈਣ ਲਈ ਮੰਗਲਵਾਰ ਅੰਤਰਰਾਸ਼ਟਰੀ ਅਟਾਰੀ ਸਰਹੱਦ ਰਾਹੀਂ ਭਾਰਤ ਪਹੁੰਚੀ। ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਅਗਸਤ ਨੂੰ ਮੈਚ ਖੇਡਿਆ ਜਾਵੇਗਾ। ਇਸ ਦੌਰਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤੀ ਟੀਮ ਵੀ ਮੰਗਲਵਾਰ ਸਵੇਰੇ ਸ਼ਹਿਰ ਪਹੁੰਚੀ। ਭਾਰਤੀ ਟੀਮ ਨੇ ਵੀਰਵਾਰ ਨੂੰ ਚੀਨ ਖਿਲਾਫ ਆਪਣੇ ਸ਼ੁਰੂਆਤੀ ਮੈਚ ਤੋਂ ਪਹਿਲਾਂ ਬੁੱਧਵਾਰ ਨੂੰ ਟੂਰਨਾਮੈਂਟ ਦੇ ਸਥਾਨ ਐਗਮੋਰ ਦੇ ਮੇਅਰ ਰਾਧਾਕਿ੍ਰਸ਼ਨਨ ਹਾਕੀ ਸਟੇਡੀਅਮ ’ਚ ਅਭਿਆਸ ਕਰਨਾ ਹੈ। ਪਾਕਿਸਤਾਨ ਦੀ ਟੀਮ ’ਚ ਮੁਹੰਮਦ ਉਮਰ ਭੱਟਾ (ਕਪਤਾਨ), ਅਕਮਲ ਹੁਸੈਨ, ਅਬਦੁੱਲਾ ਇਸਤਿਆਕ ਖਾਨ, ਮੁਹੰਮਦ ਅਬਦੁੱਲਾ, ਮੁਹੰਮਦ ਸੂਫਯਾਨ ਖਾਨ, ਅਹਿਤਸਾਮ ਅਸਲਮ, ਓਸਾਮਾ ਬਸ਼ੀਰ, ਅਕੀਲ ਅਹਿਮਦ, ਅਰਸ਼ਦ ਲਿਆਕਤ, ਮੁਹੰਮਦ ਇਮਾਦ, ਅਬਦੁਲ ਹਨਾਨ ਸ਼ਾਹਿਦ, ਜ਼ਕਰੀਆ ਹਯਾਤ, ਰਾਣਾ ਅਬਦੁਲ ਵਹੀਦ ਅਸ਼ਰਫ (ਉਪ ਕਪਤਾਨ), ਰੋਮਨ, ਮੁਹੰਮਦ ਮੁਰਤਜਾ ਯਾਕੂਬ, ਮੁਹੰਮਦ ਸਾਹਜੈਬ ਖਾਨ, ਅਫਰਾਜ ਤੇ ਅਬਦੁਲ ਰਹਿਮਾਨ, ਜਦੋਂ ਕਿ ਰਾਖਵਿਆਂ ਵਿੱਚ ਅਲੀ ਰਜਾ, ਮੁਹੰਮਦ ਬਾਕਿਰ, ਮੁਹੰਮਦ ਨਦੀਮ ਖਾਨ, ਅਬਦੁਲ ਵਹਾਬ, ਵਕਾਰ ਅਲੀ, ਮੁਹੰਮਦ ਅਰਸਲਾਨ ਅਤੇ ਅਬਦੁਲ ਕਯੂਮ ਸ਼ਾਮਲ ਹਨ।

Related Articles

LEAVE A REPLY

Please enter your comment!
Please enter your name here

Latest Articles