ਮੋਗਾ, (ਅਮਰਜੀਤ ਬੱਬਰੀ) -ਲੁਧਿਆਣਾ ਰੋਡ ’ਤੇ ਪਿੰਡ ਮਹਿਣਾ ਨੇੜੇ ਬੁੱਧਵਾਰ ਸਵੇਰੇ ਦੋ ਸਕੂਲੀ ਬੱਸਾਂ ਦੀ ਟਰੱਕ ਨਾਲ ਟੱਕਰ ਹੋਣ ਨਾਲ ਡਰਾਈਵਰ ਸਮੇਤ 26 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਸੀ। ਜ਼ਖਮੀ ਬੱਚਿਆਂ ਨੂੰ ਮੌਕੇ ਉੱਤੇ ਲੋਕਾਂ ਨੇ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ। ਸ੍ਰੀ ਚੇਤਨਿਆ ਟੈਕਨੋ ਸਕੂਲ ਅਤੇ ਗੁਰੂਕੁਲ ਸਕੂਲ ਮਹਿਣਾ ਦੀਆਂ ਬੱਸਾਂ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀਆਂ ਸਨ ਕਿ ਤੇਜ਼ ਰਫਤਾਰ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ।
ਉਸ ਸਮੇਂ ਬੱਸਾਂ ਹਾਈਵੇ ਤੋਂ ਸਕੂਲ ਵੱਲ ਮੁੜਨ ਲੱਗੀਆਂ ਸਨ। ਪਿੱਛੋਂ ਆ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰੀ ਤਾਂ ਉਹ ਅੱਗੇ ਜਾ ਰਹੀ ਬੱਸ ਨਾਲ ਟਕਰਾ ਗਈ ਤੇ ਬੱਸਾਂ ਪਲਟ ਗਈਆਂ।





