4 ਭਗੌੜੇ ਗੈਂਗਸਟਰ ਹਥਿਆਰਾਂ ਸਮੇਤ ਗਿ੍ਰਫਤਾਰ

0
235

ਜਲੰਧਰ (ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ)
ਆਦਮਪੁਰ ਪੁਲਸ ਨੇ 4 ਖਤਰਨਾਕ ਭਗੌੜੇ ਗੈਂਗਸਟਰਾਂ ਨੂੰ ਗਿ੍ਰਫਤਾਰ ਕੀਤਾ ਹੈ। ਐੱਸ ਆਈ ਮਨਪ੍ਰੀਤ ਸਿੰਘ ਥਾਣਾ ਆਦਮਪੁਰ ਅਤੇ ਇੰਸਪੈਕਟਰ ਪੁਸ਼ਪ ਬਾਲੀ ਕ੍ਰਾਈਮ ਬ੍ਰਾਂਚ ਜਲੰਧਰ ਦੇਹਾਤੀ ਵੱਲੋਂ ਪੁਲਸ ਅਫਸਰ ਮੁਖਵਿੰਦਰ ਸਿੰਘ ਭੁੱਲਰ, ਦੇਹਾਤੀ ਪੁਲਸ ਅਫਸਰ ਮਨਪ੍ਰੀਤ ਸਿੰਘ ਭੁੱਲਰ ਸਬ-ਡਵੀਜ਼ਨ ਦੀ ਅਗਵਾਈ ਹੇਠ ਚਲਾਈ ਗਈ ਮੁਹਿੰਮ ਤਹਿਤ 4 ਖਤਰਨਾਕ ਭਗੌੜੇ ਗੈਂਗਸਟਰਾਂ ਨੂੰ ਗਿ੍ਰਫਤਾਰ ਕੀਤਾ ਗਿਆ। ਪੁਲਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ 3 ਪਿਸਤੌਲ .32 ਬੋਰ ਤੇ 13 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ।
ਮੁਲਜ਼ਮਾਂ ਦੀ ਪਛਾਣ ਕੁਲਵੰਤ ਸਿੰਘ ਵਾਸੀ ਪਾਂਸ਼ਟਾ, ਅਮਨਪ੍ਰੀਤ ਸਿੰਘ ਵਾਸੀ ਰੇਹਾਣਾ ਜੱਟਾਂ, ਸੌਰਵ ਉਰਫ ਗੌਰੀ ਵਾਸੀ ਰੇਹਾਣਾ ਜੱਟਾਂ ਅਤੇ ਇਕ ਹੋਰ ਮੁਲਜ਼ਮ ਵਜੋਂ ਹੋਈ। ਥਾਣਾ ਮੁਖੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 30 ਜੁਲਾਈ ਨੂੰ ਮਹਾਂਵੀਰ ਸਿੰਘ ਉਰਫ ਕੋਕਾ ਵਾਸੀ ਡਮੁੰਡਾ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਕੁਲਵੰਤ ਸਿੰਘ ਵਾਸੀ ਪਾਂਸ਼ਟਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ। ਪੁਲਸ ਅਧਿਕਾਰੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ’ਤੇ ਦੇਹਾਤੀ ਕ੍ਰਾਈਮ ਬ੍ਰਾਂਚ ਦੇ ਐੱਸ ਆਈ ਮਨਜੀਤ ਸਿੰਘ ਅਤੇ ਇੰਸਪੈਕਟਰ ਪੁਸ਼ਪ ਬਾਲੀ ਪੁਲ ਨਹਿਰ ਵਾਲਾ ਕਾਲੜਾ ਵਿਖੇ ਮੌਜੂਦ ਸਨ, ਜਿੱਥੇ 3 ਨੌਜਵਾਨ ਸਿਲਵਰ ਰੰਗ ਦੀ ਬਾਈਕ ’ਤੇ ਆਉਂਦੇ ਦੇਖੇ ਗਏ। ਪੁਲਸ ਪਾਰਟੀ ਨੂੰ ਦੇਖ ਕੇ ਉਹ ਪਿੱਛੇ ਮੁੜਨ ਲੱਗੇ, ਤਾਂ ਬਾਈਕ ਤਿਲਕਣ ਕਾਰਨ ਤਿੰਨੇ ਡਿੱਗ ਗਏ। ਇਸ ਦੌਰਾਨ ਇਕ ਦੀ ਸੱਜੀ ਲੱਤ ’ਤੇ ਸੱਟ ਵੀ ਲੱਗ ਗਈ। ਉਕਤ ਵਿਅਕਤੀਆਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਦੇ ਕਬਜ਼ੇ ’ਚੋਂ .32 ਬੋਰ ਦੇ ਤਿੰਨ ਪਿਸਤੌਲ ਬਰਾਮਦ ਹੋਏ। ਉਹਨਾਂ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਬੀਤੀ 30 ਜੁਲਾਈ ਨੂੰ ਪਿੰਡ ਪਡਾਣਾ ਵਿਖੇ ਗੋਲੀਆਂ ਚਲਾਈਆਂ ਸਨ। ਇਸ ਦੌਰਾਨ ਛੁਰੇ ਨਾਲ ਹਮਲਾ ਵੀ ਕੀਤਾ। ਉਨ੍ਹਾਂ ਦੱਸਿਆ ਕਿ ਜਸਪ੍ਰੀਤ ਸਿੰਘ ਜੱਸਾ ਵਾਸੀ ਰੇਹਾਣਾ ਜੱਟਾਂ ਅਤੇ ਚਰਨਜੋਤ ਸਿੰਘ ਜੋਤ ਵਾਸੀ ਮਲਕਪੁਰ, ਥਾਣਾ ਰਾਵਲਪਿੰਡੀ, ਜ਼ਿਲ੍ਹਾ ਕਪੂਰਥਲਾ ਨੇ ਮਹਾਂਵੀਰ ਦੀ ਰੇਕੀ ਕੀਤੀ ਸੀ।

LEAVE A REPLY

Please enter your comment!
Please enter your name here