ਮੁਕਾਬਲੇ ਤੋਂ ਬਾਅਦ ਕਿੱਲੋ ਹੈਰੋਇਨ ਤੇ ਪਿਸਤੌਲ ਸਣੇ ਕਾਬੂ

0
183

ਜੰਡਿਆਲਾ ਗੁਰੂ : ਇੱਥੋਂ ਨੇੜੇ ਅੰਮਿ੍ਰਤਸਰ-ਜਲੰਧਰ ਜੀਟੀ ਰੋਡ ’ਤੇ ਸਥਿਤ ਕਸਬਾ ਮਾਨਾਂਵਾਲਾ ਵਿਖੇ ਪੁਲਸ ਅਤੇ ਥਾਰ ਸਵਾਰ ਕਥਿਤ ਨਸ਼ਾ ਤਸਕਰ ਦਰਮਿਆਨ ਮੁਕਾਬਲਾ ਹੋ ਗਿਆ। ਥਾਣਾ ਚਾਟੀਵਿੰਡ ਅਧੀਨ ਕਸਬਾ ਮਾਨਾਂਵਾਲਾ ਦੀ ਡਰੇਨ ਨੇੜੇ ਬੁੱਧਵਾਰ ਰਾਤ ਕਰੀਬ 9 ਵਜੇ ਥਾਰ ਉੱਪਰ ਗੋਲੀਆਂ ਚੱਲਣ ਦੀ ਖਬਰ ਮਿਲਣ ਤੋਂ ਬਾਅਦ ਥਾਣਾ ਚਾਟੀਵਿੰਡ ਦੇ ਐੱਸ ਐੱਚ ਓ ਅਜੈਪਾਲ ਸਿੰਘ ਮੌਕੇ ’ਤੇ ਪਹੁੰਚੇ ਤਾਂ ਜੀ ਟੀ ਰੋਡ ਉਪਰ ਜੀਪ ਖੜ੍ਹੀ ਮਿਲੀ, ਜਿਸ ਦਾ ਅਗਲਾ ਟਾਇਰ ਗੋਲੀਆਂ ਵੱਜਣ ਕਾਰਨ ਪਾਟ ਚੁੱਕਾ ਸੀ ਅਤੇ ਕਈ ਥਾਵਾਂ ’ਤੇ ਹੋਰ ਵੀ ਗੋਲੀਆਂ ਵੱਜੀਆਂ ਦਿਖਾਈ ਦਿੱਤੀਆਂ। ਐੱਸ ਐੱਚ ਓ ਨੇ ਦੱਸਿਆ ਕਿ ਥਾਰ ਤਰਨ ਤਾਰਨ ਵਾਲੇ ਪਾਸਿਓਂ ਆ ਰਹੀ ਸੀ, ਜਿਸ ਦਾ ਪਿੱਛਾ ਅੰਮਿ੍ਰਤਸਰ ਦਿਹਾਤੀ ਪੁਲਸ ਕਰ ਰਹੀ ਸੀ ਅਤੇ ਮਾਨਾਂਵਾਲਾ ਵਿਖੇ ਮੁਕਾਬਲੇ ਤੋਂ ਬਾਅਦ ਪੁਲਸ ਨੇ ਥਾਰ ਸਵਾਰ ਨੂੰ ਕਾਬੂ ਕਰ ਲਿਆ। ਇੰਚਾਰਜ ਸਪੈਸ਼ਲ ਸੈੱਲ ਨੂੰ ਸੂਹ ਮਿਲੀ ਸੀ ਕਿ ਤਸਕਰ ਗੁਰਲਾਲ ਸਿੰਘ ਵਾਸੀ ਧਨੋਏ ਖੁਰਦ ਆਪਣੀ ਨਵੀਂ ਥਾਰ ’ਚ ਨਾਜਾਇਜ਼ ਹਥਿਆਰ ਅਤੇ ਨਸ਼ੀਲੇ ਪਦਾਰਥ ਲੈ ਕੇ ਤਰਨ ਤਾਰਨ ਵਾਲੇ ਪਾਸੇ ਤੋਂ ਅੰਮਿ੍ਰਤਸਰ ਵੱਲ ਆ ਰਿਹਾ ਹੈ। ਇੰਚਾਰਜ ਨੇ ਟੀ ਪੁਆਇੰਟ ਸੁੱਖੇਵਾਲ ਵਿਖੇ ਨਾਕਾ ਲਾਇਆ ਹੋਇਆ ਸੀ, ਜਦੋਂ ਮੁਲਜ਼ਮ ਨਾਕੇ ’ਤੇ ਪੁੱਜਿਆ ਤਾਂ ਪੁਲਸ ਨੇ ਉਸ ਦੀ ਥਾਰ ਰੋਕਣੀ ਚਾਹੀ, ਪਰ ਉਸ ਨੇ ਪੁਲਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ ਅਤੇ ਨਾਕਾ ਤੋੜ ਕੇ ਭੱਜ ਗਿਆ। ਟੀਮ ਨੇ ਉਸ ਦਾ ਪਿੱਛਾ ਕਰਕੇ ਮਾਨਾਂਵਾਲਾ ਨੇੜੇ ਮੁਕਾਬਲੇ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ। ਉਸ ਕੋਲੋਂ ਚੀਨੀ ਪਿਸਤੌਲ 30 ਬੋਰ ਅਤੇ 5 ਕਾਰਤੂਸ ਅਤੇ ਕਿੱਲੋ ਹੈਰੋਇਨ ਬਰਾਮਦ ਹੋਈ।

LEAVE A REPLY

Please enter your comment!
Please enter your name here