33.1 C
Jalandhar
Tuesday, October 22, 2024
spot_img

ਇਮਰਾਨ ਮਾਂਗਣੂਆਂ ਵਾਲੀ ਕੋਠੜੀ ’ਚ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਅਤੇ ਗਿ੍ਰਫਤਾਰੀ ਤੋਂ ਬਾਅਦ ਉੱਚ ਸੁਰੱਖਿਆ ਵਾਲੀ ਅਟਕ ਜੇਲ੍ਹ ਦੇ ਖੁੱਲ੍ਹੇ ਪਖਾਨੇ ਵਾਲੇ ਮੱਖੀਆਂ ਤੇ ਮਾਂਗਣੂਆਂ ਨਾਲ ਭਰੇ ਸੈੱਲ ਵਿਚ ਰੱਖਿਆ ਗਿਆ ਹੈ। ਖਾਨ ਦੇ ਅਟਾਰਨੀ ਨਈਮ ਹੈਦਰ ਪੰਜੋਥਾ ਨੇ ਦੱਸਿਆ ਕਿ 70 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਨੂੰ ਪੰਜਾਬ ਸੂਬੇ ਦੀ ਜੇਲ੍ਹ ’ਚ ਸੀ-ਕਲਾਸ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਜੇਲ੍ਹ ਦੀ ਕੋਠੜੀ, ਜਿੱਥੇ ਦੇਸ਼ ਦੀ ਵਿਸ਼ਵ ਕੱਪ ਜੇਤੂ ਕਿ੍ਰਕਟ ਟੀਮ ਦੇ ਸਾਬਕਾ ਕਪਤਾਨ ਨੂੰ ਰੱਖਿਆ ਗਿਆ ਹੈ, ਮੱਖੀਆਂ ਅਤੇ ਕੀੜਿਆਂ ਨਾਲ ਭਰੀ ਹੋਈ ਹੈ। ਸੋਮਵਾਰ ਨੂੰ ਜੇਲ੍ਹ ’ਚ ਖਾਨ ਨੂੰ ਮਿਲਣ ਤੋਂ ਬਾਅਦ ਪੰਜੋਥਾ ਨੇ ਕਿਹਾ ਕਿ ਉਹ ਇੱਕ ਛੋਟੇ ਜਿਹੇ ਕਮਰੇ ’ਚ ਹਨ, ਜਿਸ ’ਚ ਖੁੱਲ੍ਹਾ ਪਖਾਨਾ ਹੈ। ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਖਾਨ ਨੇ ਉਸ ਨੂੰ ਦੱਸਿਆ ਕਿ ਕਮਰੇ ’ਚ ਹਨੇਰਾ ਹੈ ਤੇ ਖੁੱਲ੍ਹਾ ਪਖਾਨਾ ਹੈ। ਦਿਨ ’ਚ ਅਕਸਰ ਮੱਖੀਆਂ ਅਤੇ ਰਾਤ ਨੂੰ ਕੀੜੇ-ਮਕੌੜੇ ਤੰਗ ਕਰਦੇ ਹਨ।

Related Articles

LEAVE A REPLY

Please enter your comment!
Please enter your name here

Latest Articles