33.1 C
Jalandhar
Tuesday, October 22, 2024
spot_img

ਪੈਨਸ਼ਨ ਤੇ ਤਨਖਾਹ ਨਾ ਮਿਲਣ ’ਤੇ ਮੁਜ਼ਾਹਰਾ

ਪਟਿਆਲਾ : ਮੰਗਲਵਾਰ ਪੀ ਆਰ ਟੀ ਸੀ ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵਲੋਂ ਪੈਨਸ਼ਨ ਅਤੇ ਤਨਖਾਹ ਦੀ ਅਦਾਇਗੀ 8 ਤਰੀਕ ਹੋਣ ਦੇ ਬਾਵਜੂਦ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵਿਸ਼ਾਲ ਮੀਟਿੰਗ ਕਰਨ ਉਪਰੰਤ ਰੋਸ ਮੁਜ਼ਾਹਰਾ ਕੀਤਾ ਗਿਆ। ਮੀਟਿੰਗ ਅਤੇ ਮੁਜ਼ਾਹਰਾ ਯੂਨੀਅਨ ਦੇ ਪ੍ਰਧਾਨ ਉਤਮ ਸਿੰਘ ਬਾਗੜੀ ਅਤੇ ਮੁਹੰਮਦ ਖਲੀਲ ਦੀ ਅਗਵਾਈ ਵਿੱਚ ਕੀਤਾ ਗਿਆ। ਇਕੱਠ ਵਿੱਚ ਨਿਰਮਲ ਸਿੰਘ ਧਾਲੀਵਾਲ ਭਾਈਚਾਰਾ ਯੂਨੀਅਨ ਦੇ ਮੁੱਖ ਸਲਾਹਕਾਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸੇਵਾ-ਮੁਕਤ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਨਿਰਮਲ ਸਿੰਘ ਧਾਲੀਵਾਲ, ਮੁਹੰਮਦ ਖਲੀਲ ਅਤੇ ਉਤਮ ਸਿੰਘ ਬਾਗੜੀ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਮਜ਼ਦੂਰ ਵਿਰੋਧੀ ਸਾਬਤ ਹੋ ਚੁੱਕੀ ਹੈ, ਕਿਉਂਕਿ ਟਰਾਂਸਪੋਰਟ ਮਾਫੀਆ ਇਸ ਰਾਜ ਵਿੱਚ ਬਾਦਸਤੂਰ ਜਾਰੀ ਹੈ। ਪੀ ਆਰ ਟੀ ਸੀ ਦੇ ਕਰਮਚਾਰੀਆਂ ਨੂੰ ਕਦੇ ਵੀ ਤਨਖਾਹ ਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲਦੀ। ਵਰਕਰਾਂ ਦੇ 70 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਖੜੇ ਹਨ। ਪੰਜਾਬ ਸਰਕਾਰ ਮੁਫਤ ਸਫਰ ਬਦਲੇ ਬਣਦੀ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੀ ਅਦਾਇਗੀ ਨਹੀਂ ਕਰ ਰਹੀ, ਜਿਸ ਕਰਕੇ ਕਰਮਚਾਰੀਆਂ ਦੀ ਤਨਖਾਹ/ ਪੈਨਸ਼ਨ ਲੇਟ ਹੋਣ ਦੇ ਨਾਲ ਸੇਵਾ-ਮੁਕਤੀ ਬਕਾਏ, ਡੀ ਏ ਦੇ ਬਕਾਏ ਆਦਿ ਦਾ ਬਕਾਇਆ ਲਟਕਾ ਕੇ ਹੀ ਦਿੱਤਾ ਜਾਦਾ ਹੈ। ਪੀ ਆਰ ਟੀ ਸੀ ਮੈਨੇਜਮੈਂਟ ਵੱਲੋਂ ਕੋਈ ਯਤਨ ਨਹੀਂ ਕੀਤਾ ਜਾ ਰਿਹਾ ਕਿ ਸਰਕਾਰ ਤੋਂ ਪੈਸਾ ਲਿਆ ਕੇ ਤਨਖਾਹ ਤੇ ਪੈਨਸ਼ਨ ਦਿੱਤੀ ਜਾਵੇ।
ਆਗੂਆਂ ਕਿਹਾ ਕਿ ਪੀ ਆਰ ਟੀ ਸੀ ਦੀਆਂ ਸੇਵਾਵਾਂ ਬਿਹਤਰ ਹੋਣ ਦੀ ਬਜਾਏ ਬੁਰੀ ਤਰ੍ਹਾਂ ਭੈੜੀਆਂ ਹੋ ਚੁੱਕੀਆਂ ਹਨ। ਮੈਨੇਜਮੈਂਟ ਵੱਲੋਂ ਪੀ ਆਰ ਟੀ ਸੀ ਦੀ ਦੇਸ਼ ਸੁਧਾਰਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਅਫਸਰਸ਼ਾਹੀ ਮਨਮਰਜ਼ੀ ਕਰਦੀ ਆ ਰਹੀ ਹੈ, ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਮੁਲਾਜ਼ਮਾਂ ਦੇ ਹਿੱਤਾਂ ਦੀ ਅਣਦੇਖੀ ਕਰਕੇ ਆ ਰਹੇ ਹਨ। ਭਵਿੱਖ ਵਿੱਚ ਜੇਕਰ ਅਦਾਰੇ ਦੇ ਵਰਕਰਾਂ ਨੂੰ ਇਸੇ ਤਰ੍ਹਾਂ ਖੱਜਲ-ਖੁਆਰ ਕੀਤਾ ਜਾਂਦਾ ਰਿਹਾ ਤਾਂ ਬਜ਼ੁਰਗ ਪੈਨਸ਼ਨਰ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ।

Related Articles

LEAVE A REPLY

Please enter your comment!
Please enter your name here

Latest Articles