ਨਸ਼ੇੜੀ ਪੁੱਤਰ ਘਰ ’ਚ ਲੜਦਿਆਂ ਮਾਰਿਆ ਗਿਆ

0
266

ਜਲਾਲਾਬਾਦ (ਜੀਤ ਕੁਮਾਰ)
ਲਾਗਲੇ ਪਿੰਡ ਢਾਣੀ ਕੋਟੂ ਫੰਗੀਆ ਵਿਖੇ ਸ਼ਰਾਬ ਪੀਣ ਲਈ ਪੈਸੇ ਮੰਗਣ ’ਤੇ ਹੋਏ ਝਗੜੇ ਦੇ ਚਲਦੇ ਨਸ਼ੇੜੀ ਮੁੰਡੇ ਨਰਿੰਦਰ ਸਿੰਘ (32) ਦੀ ਮੌਤ ਹੋ ਗਈ। ਬੁੱਧਵਾਰ ਰਾਤ ਕਰੀਬ 12 ਵਜੇ ਨਰਿੰਦਰ ਸਿੰਘ ਨੇ ਘਰ ਵਿਚ ਨਸ਼ੇ ਦੀ ਤੋੜ ਨੂੰ ਲੈ ਕੇ ਹੰਗਾਮਾ ਕਰਦਿਆਂ ਮਾਂ ਅਤੇ ਭਾਣਜੀ ਉਪਰ ਕਈ ਵਾਰ ਕੀਤੇ। ਪਿਓ ਮੁਣਸ਼ਾ ਸਿੰਘ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਵੀ ਹਮਲਾ ਕਰ ਦਿੱਤਾ। ਗੁੱਸੇ ਵਿਚ ਆਏ ਪਿਤਾ ਨੇ ਨਰਿੰਦਰ ਸਿੰਘ ’ਤੇ ਕਹੀ ਨਾਲ ਵਾਰ ਕੀਤੇ ਅਤੇ ਉਸ ਦੀ ਬਾਂਹ ਵੱਢ ਦਿੱਤੀ। ਇਸ ਤੋਂ ਬਾਅਦ ਖੁਦ ਮੁਣਸ਼ਾ ਸਿੰਘ ਬੇਟੇ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਲੈ ਕੇ ਨਿਕਲਿਆ, ਪਰ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ। ਥਾਣਾ ਸਿਟੀ ਦੀ ਪੁਲਸ ਨੇ ਮੁਣਸ਼ਾ ਸਿੰਘ ਨੂੰ ਕਤਲ ਦੇ ਦੋਸ਼ ’ਚ ਗਿ੍ਰਫਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here