ਕਾਮਰੇਡ ਬੀਬੀ ਸੁਮਿੱਤਰਾ ਗੁਪਤਾ ਦੀ ਅਮਰ ਰਹੇ ਨਾਅਰਿਆਂ ਨਾਲ ਅੰਤਿਮ ਵਿਦਾਇਗੀ

0
205

ਚੰਡੀਗੜ੍ਹ : ਬੀਬੀ ਸੁਮਿੱਤਰਾ ਗੁਪਤਾ ਜਿਹੜੇ ਸਾਰੀ ਉਮਰ ਕਮਿਊਨਿਸਟ ਅਤੇ ਅੱਗੇਵਧੂ ਲਹਿਰਾਂ ਨਾਲ ਜੁੜੇ ਰਹੇ, ਦਾ ਸ਼ੁੱਕਰਵਾਰ ਚੰਡੀਗੜ੍ਹ ਵਿਖੇ ਸਸਕਾਰ ਕੀਤਾ ਗਿਆ | ਸੁਮਿੱਤਰਾ ਗੁਪਤਾ ਬਠਿੰਡਾ ਵਿਖੇ ਸਰਵ ਭਾਰਤ ਨੌਜਵਾਨ ਸਭਾ ਵਿਚ ਪੰਜਾਬ ਦੇ ਮੂਹਰਲੀ ਕਤਾਰ ਦੇ ਆਗੂਆਂ ਵਿਚ ਸਰਗਰਮ ਰਹੇ ਸਨ | ਸਰਵਸਾਥੀ ਜੋਗਿੰਦਰ ਭਸੀਨ, ਦੇਵਿੰਦਰ ਸਿੰਘ, ਗੁਰਚਰਣ ਸਿੰਘ ਬਾਘਾ ਪੁਰਾਣਾ ਆਦਿ ਆਗੂਆਂ ਨਾਲ ਮਿਲ ਕੇ ਸੰਘਰਸ਼ਸ਼ੀਲ ਰਹੇ | ਉਹਨਾਂ ਦੇ ਪਤੀ ਅਮਰ ਕਾਂਤ ਗੁਪਤਾ ਜੀ ਅੱਗੇਵਧੂ ਅੰਦੋਲਨ ਵਿਚ ਸਰਗਰਮ ਹਨ | ਭਾਰਤੀ ਕਮਿਊਨਿਸਟ ਪਾਰਟੀ ਨਾਲ ਸੁਮਿੱਤਰਾ ਦਾ ਪੇਕਾ ਪਰਵਾਰ ਪੂਰੀ ਤਰ੍ਹਾਂ ਜੁੜਿਆ ਰਿਹਾ | ਅਮਰ ਕਾਂਤ ਜੀ ਨੇ ਭਗਤ ਸਿੰਘ ਤੋਂ ਇਲਾਵਾ ਹੋਰ ਕਈ ਪੁਸਤਕਾਂ ਵੀ ਲਿਖੀਆਂ | ਬੀਬੀ ਸੁਮਿੱਤਰਾ ਗੁਪਤਾ ਨੌਜਵਾਨ ਸਭਾ ਤੋਂ ਬਾਅਦ ਸਾਰੀ ਉਮਰ ਪੰਜਾਬ ਇਸਤਰੀ ਸਭਾ ਦੇ ਸੂਬਾਈ ਆਗੂ ਦੇ ਤੌਰ ‘ਤੇ ਪੂਰੀ ਸਰਗਰਮੀ ਨਾਲ ਕੰਮ ਕਰਦੇ ਰਹੇ |
ਪੰਜਾਬ ਇਸਤਰੀ ਸਭਾ ਅਤੇ ਸੀ ਪੀ ਆਈ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਵਿਚ ਰੀਥਾਂ ਚੜ੍ਹਾਈਆਂ ਗਈਆਂ ਅਤੇ ਬੀਬੀ ਸੁਮਿੱਤਰਾ ਅਮਰ ਰਹੇ ਦੇ ਨਾਅਰੇ ਲਾਏ ਗਏ | ਅੰਤਿਮ ਯਾਤਰਾ ਵਿਚ ਸੀ ਪੀ ਆਈ ਸੂਬਾ ਸਕੱਤਰ ਬੰਤ ਸਿੰਘ ਬਰਾੜ, ਦੇਵੀ ਦਿਆਲ ਸ਼ਰਮਾ, ਮਹਿੰਦਰਪਾਲ ਸਿੰਘ, ਦਿਲਦਾਰ ਸਿੰਘ, ਟਿ੍ਬਿਊਨ ਦੇ ਸਾਬਕਾ ਪੱਤਰਕਾਰ ਬਲਵਿੰਦਰ ਜੰਮੂ ਆਦਿ ਸਾਥੀ ਹਜ਼ਾਰ ਸਨ | ਪੰਜਾਬ ਇਸਤਰੀ ਸਭਾ ਵੱਲੋਂ ਬੀਬੀ ਸੁਦੇਸ਼ ਕੁਮਾਰੀ, ਵੀਨਾ ਜੰਮੂ, ਸੁਰਜੀਤ ਕਾਲੜਾ, ਬੀਬੀ ਜਸਬੀਰ ਕੌਰ, ਪੂਨਮ ਦੀਦੀ, ਸੋਨੀਆ ਸਾਂਬਰ ਆਦਿ ਆਗੂ ਸ਼ਾਮਲ ਸਨ | ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਮੁੱਖ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਉਚੇਚੇ ਤੌਰ ‘ਤੇ ਬੀਬੀ ਸੁਮਿੱਤਰਾ ਗੁਪਤਾ ਨੂੰ ਅੰਤਿਮ ਵਿਦਾਇਗੀ ਦੇਣ ਲਈ ਪੁੱਜੇ ਸਨ | ਉਹਨਾਂ ਦਾ ਸ਼ਰਧਾਂਜਲੀ ਸਮਾਗਮ 12 ਅਗਸਤ, ਦਿਨ ਸ਼ਨੀਵਾਰ ਨੂੰ 12-00 ਵਜੇ ਆਰੀਆ ਸਮਾਜ ਮੰਦਰ, ਸੈਕਟਰ 7-ਬੀ, ਸਪੋਰਟਸ ਕੰਪਲੈਕਸ ਦੇ ਸਾਹਮਣੇ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ |

LEAVE A REPLY

Please enter your comment!
Please enter your name here