ਸੁਸ਼ਮਿਤਾ ਸੇਨ ਨੂੰ ਮਿਲੀ ਡਾਕਟਰੇਟ ਦੀ ਉਪਾਧੀ

0
172

ਕੋਲਕਾਤਾ : ਸੁਸ਼ਮਿਤਾ ਸੇਨ ਨੂੰ ਡਾਕਟਰੇਟ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾ ਦੇ ਪਿਤਾ ਸੁਬੀਰ ਸੇਨ ਨੇ ਕਾਨਵੋਕੇਸ਼ਨ ਦੌਰਾਨ ਸਟੇਜ ’ਤੇ ਜਾ ਕੇ ਇਹ ਸਨਮਾਨ ਲਿਆ। ਸੁਸ਼ਮਿਤਾ ਨੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ’ਚ ਉਨ੍ਹਾ ਦੱਸਿਆ ਕਿ ਆਖਰ ਕਿਉਂ ਉਹ ਇਸ ਕਾਨਵੋਕੇਸ਼ਨ ਦਾ ਹਿੱਸਾ ਨਹੀਂ ਬਣ ਸਕੀ, ਜਿਸ ਕਾਰਨ ਉਨ੍ਹਾ ਦੇ ਪਿਤਾ ਨੇ ਜਾ ਕੇ ਇਹ ਸਨਮਾਨ ਲਿਆ। ਅਦਾਕਾਰਾ ਨੇ ਆਪਣੀ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਹਮੇਸ਼ਾ ਤੋਂ ਇਹ ਉਨ੍ਹਾ ਦੇ ਪਿਤਾ ਦਾ ਸੁਪਨਾ ਸੀ। ਸੁਸ਼ਮਿਤਾ ਨੇ ਕਿਹਾਉਨ੍ਹਾ ਨੂੰ ਸਟੇਜ ’ਤੇ ਸਨਮਾਨ ਪ੍ਰਾਪਤ ਕਰਦੇ ਹੋਏ ਬਹੁਤ ਖੁਸ਼ੀ ਹੋਈ। ਸੁਸ਼ਮਿਤਾ ਸੇਨ ਨੂੰ ਟੈਕਨੋ ਇੰਡੀਆ ਯੂਨੀਵਰਸਿਟੀ ਪੱਛਮੀ ਬੰਗਾਲ ਵੱਲੋਂ ਡੀ ਲਿਟ (ਡਾਕਟਰ ਆਫ਼ ਲੇਟਰਸ) ਦੀ ਉਪਾਧੀ ਨਾਲ ਸਨਮਾਨਤ ਕੀਤਾ ਗਿਆ। ਸੇਨ ਨੇ ਇਸ ਉਪਾਧੀ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here