ਦੋ ਵਿਚਾਰਧਾਰਾਵਾਂ ਵਿਚਾਲੇ ਜੰਗ : ਰਾਹੁਲ

0
228

ਵਾਇਨਾਡ : ਰਾਹੁਲ ਗਾਂਧੀ ਨੇ ਐਤਵਾਰ ਕੇਰਲਾ ’ਚ ਆਪਣੇ ਹਲਕੇ ਵਾਇਨਾਡ ਦੇ ਦੌਰੇ ਦੇ ਦੂਜੇ ਦਿਨ ਐਤਵਾਰ ਡਾ. ਅੰਬੇਡਕਰ ਡਿਸਟਿ੍ਰਕਟ ਮੈਮੋਰੀਅਲ ਕੈਂਸਰ ਸੈਂਟਰ ਵਿਚ ਪਾਵਰ ਫੈਸਿਲਟੀ ਦਾ ਉਦਘਾਟਨ ਕੀਤਾ। ਇਸ ਲਈ ਉਨ੍ਹਾ ਆਪਣੇ ਸਾਂਸਦ ਫੰਡ ਵਿੱਚੋਂ 50 ਲੱਖ ਰੁਪਏ ਦਿੱਤੇ ਤੇ ਕਿਹਾ ਕਿ ਹੁਣ ਨਵੀਂ ਲਾਈਨ ਲੱਗ ਜਾਣ ਨਾਲ ਬਿਜਲੀ ਦੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਇਸ ਵੇਲੇ ਦੋ ਵਿਚਾਰਧਾਰਾਵਾਂ ਵਿਚਾਲੇ ਜੰਗ ਛਿੜੀ ਹੋਈ ਹੈ। ਇਕ ਵਿਚਾਰਧਾਰਾ ਵਾਲੇ ਕਹਿੰਦੇ ਹਨ ਕਿ ਆਦਿਵਾਸੀ ਵਣਵਾਸੀ ਹਨ, ਜਦਕਿ ਅਸੀਂ ਆਦਿਵਾਸੀਆਂ ਨੂੰ ਦੇਸ਼ ਦੀ ਜ਼ਮੀਨ ਦਾ ਅਸਲੀ ਮਾਲਕ ਮੰਨਦੇ ਹਾਂ। ਆਦਿਵਾਸੀਆਂ ਨੂੰ ਵਣਵਾਸੀ ਕਹਿਣ ਵਾਲਿਆਂ ਦੀ ਸੋਚ ਹੈ ਕਿ ਇਹ ਜੰਗਲ ਵਿਚ ਹੀ ਰਹਿਣ। ਇਹ ਨਹੀਂ ਚਾਹੁੰਦੇ ਕਿ ਆਦਿਵਾਸੀਆਂ ਦੇ ਬੱਚੇ ਪੜ੍ਹ-ਲਿਖ ਕੇ ਤਰੱਕੀ ਕਰਨ।

LEAVE A REPLY

Please enter your comment!
Please enter your name here