ਇੰਦੌਰ : ਮੱਧ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਭਿ੍ਰਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਇੰਦੌਰ ਦੇ ਸੰਯੋਗਿਤਾਗੰਜ ਥਾਣੇ ’ਚ ਸੀਨੀਅਰ ਕਾਂਗਰਸੀ ਆਗੂਆਂ ਪਿ੍ਰਅੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਦੇ ‘ਐੱਕਸ’ (ਪਹਿਲਾਂ ਟਵਿੱਟਰ) ਖਾਤਿਆਂ ਦੇ ਹੈਂਡਲਰਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਗਈ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਭਾਜਪਾ ਦੀ ਸਥਾਨਕ ਇਕਾਈ ਦੇ ਕੋਆਰਡੀਨੇਟਰ ਨਿਮੇਸ਼ ਪਾਠਕ ਨੇ ਸ਼ਿਕਾਇਤ ਕੀਤੀ ਹੈ ਕਿ ਗਿਆਨੇਂਦਰ ਅਵਸਥੀ ਨਾਂਅ ਦੇ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਕਥਿਤ ਫਰਜ਼ੀ ਪੱਤਰ ਜਨਤਕ ਕੀਤਾ ਹੈ, ਜਿਸ ’ਚ ਠੇਕੇਦਾਰਾਂ ਤੋਂ ‘50 ਫੀਸਦ’ ਕਮਿਸ਼ਨ ਮੰਗੇ ਜਾਣ ਦੀ ਗੱਲ ਲਿਖੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਸ ਫਰਜ਼ੀ ਪੱਤਰ ਦੇ ਅਧਾਰ ’ਤੇ ਪਿ੍ਰਅੰਕਾ ਗਾਂਧੀ ਵਾਡਰਾ, ਕਮਲਨਾਥ ਤੇ ਅਰੁਣ ਯਾਦਵ ਜਿਹੇ ਸੀਨੀਅਰ ਕਾਂਗਰਸੀ ਆਗੂਆਂ ਦੇ ‘ਐੱਕਸ’ ਖਾਤਿਆਂ ਵਿੱਚੋਂ ‘ਗੁੰਮਰਾਹਕੁਨ’ ਪੋਸਟਾਂ ਪਾਈਆਂ ਗਈਆਂ।