ਹਿਮਾਚਲ ’ਚ ਕਾਫੀ ਜਾਨੀ ਨੁਕਸਾਨ

0
245

ਸ਼ਿਮਲਾ : ਹਿਮਾਚਲ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ 24 ਘੰਟਿਆਂ ’ਚ 31 ਜਾਨਾਂ ਚਲੇ ਗਈਆਂ। ਸ਼ਿਮਲਾ ਦੇ ਨਾਲ ਸਮਰ ਹਿੱਲ ’ਚ ਸ਼ਿਵ ਬਾਵੜੀ ਮੰਦਰ ਢਿੱਗਾਂ ਡਿੱਗਣ ਕਾਰਨ ਢਹਿ ਗਿਆ। ਨਤੀਜੇ ਵਜੋਂ 9 ਵਿਅਕਤੀਆਂ ਦੀ ਮੌਤ ਹੋ ਗਈ। ਤਬਾਹੀ ਦੇ ਸਮੇਂ ਮੰਦਰ ’ਚ 25 ਤੋਂ 30 ਲੋਕ ਮੌਜੂਦ ਸਨ। ਇੱਥੇ ਹਰ ਸਾਲ 15 ਅਗਸਤ ਨੂੰ ਭੰਡਾਰਾ ਲੱਗਦਾ ਹੈ ਤੇ ਇਕ ਦਿਨ ਪਹਿਲਾਂ ਸਾਉਣ ਦਾ ਸੋਮਵਾਰ ਹੋਣ ਕਾਰਨ ਭੰਡਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਸੀ। ਉਧਰ, ਸੋਲਨ ਜ਼ਿਲ੍ਹੇ ਦੇ ਜਾਦੋਨ ਪਿੰਡ ’ਚ ਐਤਵਾਰ ਰਾਤ ਬੱਦਲ ਫਟਣ ਕਾਰਨ ਪਰਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ। ਦੋ ਘਰ ਵਹਿ ਗਏ। ਛੇ ਵਿਅਕਤੀਆਂ ਨੂੰ ਬਚਾਇਆ ਲਿਆ ਗਿਆ। ਮਿ੍ਰਤਕਾਂ ਦੀ ਪਛਾਣ ਹਰਨਾਮ (38), ਕਮਲ ਕਿਸ਼ੋਰ (35), ਹੇਮਲਤਾ (34), ਰਾਹੁਲ (14), ਨੇਹਾ (12), ਗੋਲੂ (8) ਅਤੇ ਰਕਸ਼ਾ (12) ਵਜੋਂ ਹੋਈ ਹੈ। ਮੰਡੀ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ 6 ਵਿਅਕਤੀ ਮਾਰੇ ਗਏ ਹਨ। ਕਾਲਕਾ-ਸ਼ਿਮਲਾ ਰੇਲ ਪਟੜੀ ਜੁਤੋਘ ਤੇ ਸਮਰ ਹਿੱਲ ਸਟੇਸ਼ਨਾਂ ਵਿਚਾਲੇ 92/6-92/7 ਵਿਚਾਲੇ ਰੁੜ੍ਹ ਗਈ ਹੈ।

LEAVE A REPLY

Please enter your comment!
Please enter your name here