ਮਹਿੰਗਾਈ ’ਚ ਜ਼ਬਰਦਸਤ ਵਾਧਾ

0
211

ਨਵੀਂ ਦਿੱਲੀ : ਸਬਜ਼ੀਆਂ ਤੇ ਹੋਰ ਖੁਰਾਕੀ ਆਈਟਮਾਂ ਦੀਆਂ ਕੀਮਤਾਂ ਵਧਣ ਕਾਰਨ ਪ੍ਰਚੂਨ ਨੋਟ ਪਸਾਰਾ ਜੁਲਾਈ ਵਿਚ ਵਧ ਕੇ 7.44 ਫੀਸਦੀ ਹੋ ਗਿਆ। ਇਹ 15 ਮਹੀਨਿਆਂ ’ਚ ਸਭ ਤੋਂ ਉੱਚਾ ਹੈ। ਸਰਕਾਰ ਵੱਲੋਂ ਸੋਮਵਾਰ ਜਾਰੀ ਅੰਕੜਿਆਂ ਮੁਤਾਬਕ ਖਪਤਕਾਰ ਸੂਚਕ ਅੰਕ ਅਧਾਰਤ ਨੋਟ ਪਸਾਰਾ ਜੂਨ ਵਿਚ 4.87 ਸੀ ਤੇ ਜੁਲਾਈ ਵਿਚ 6.71 ਹੋ ਗਿਆ। ਇਸ ਤੋਂ ਪਹਿਲਾਂ ਸਭ ਤੋਂ ਵੱਧ ਅਪ੍ਰੈਲ 2022 ਵਿਚ 7.79 ਫੀਸਦੀ ਸੀ। ਜੁਲਾਈ ਵਿਚ ਖੁੁਰਾਕੀ ਆਈਟਮਾਂ ਦੇ ਹਿਸਾਬ ਨਾਲ ਨੋਟ ਪਸਾਰਾ 11.51 ਫੀਸਦੀ ਰਿਹਾ, ਜਦਕਿ ਜੂਨ ਵਿਚ 4.55 ਤੇ ਜੁਲਾਈ 2022 ਵਿਚ 6.69 ਫੀਸਦੀ ਸੀ। ਸਾਲ ਦੇ ਹਿਸਾਬ ਨਾਲ ਸਬਜ਼ੀਆਂ ਦਾ ਪ੍ਰਚੂਨ ਨੋਟ ਪਸਾਰਾ 37.43 ਫੀਸਦੀ ਰਿਹਾ, ਜਦਕਿ ਅਨਾਜਾਂ ਦਾ 13 ਫੀਸਦੀ।

LEAVE A REPLY

Please enter your comment!
Please enter your name here