ਮੁੰਬਈ : ਇਨ੍ਹਾਂ ਮੀਡੀਆ ਰਿਪੋਰਟਾਂ ਕਿ ਭਾਜਪਾ ਨੇ ਸ਼ਰਦ ਪਵਾਰ ਨੂੰ ਕੇਂਦਰ ਵਿਚ ਖੇਤੀ ਮੰਤਰੀ ਜਾਂ ਨੀਤੀ ਆਯੋਗ ਦੇ ਚੇਅਰਮੈਨ ਦਾ ਅਹੁਦਾ ਦੇਣ ਦੇ ਨਾਲ-ਨਾਲ ਉਨ੍ਹਾ ਦੀ ਧੀ ਸੁਪਿ੍ਰਆ ਸੂਲੇ ਨੂੰ ਮੰਤਰੀ ਬਣਾਉਣ ਦੀ ਪੇਸ਼ਕਸ਼ ਕੀਤੀ ਹੈ, ਪਵਾਰ ਨੇ ਬੁੱਧਵਾਰ ਕਿਹਾਇਸ ਵਿਚ ਸੱਚਾਈ ਨਹੀਂ। ਭਤੀਜੇ ਅਜੀਤ ਪਵਾਰ ਨਾਲ ਮੀਟਿੰਗਾਂ ਵਿਚ ਕੋਈ ਸਿਆਸੀ ਚਰਚਾ ਨਹੀਂ ਹੋਈ।
ਉਨ੍ਹਾ ਕਿਹਾਭਾਜਪਾ ਰਾਜ ਸਰਕਾਰਾਂ ਨੂੰ ਅਸਥਿਰ ਕਰ ਰਹੀ ਹੈ। ਮੈਂ ਭਾਜਪਾ ਤੇ ਉਸ ਦੇ ਸਾਥੀਆਂ ਨਾਲ ਲੜਨ ਦੀ ਨੀਤੀ ਬਣਾ ਰਿਹਾ ਹਾਂ। ‘ਇੰਡੀਆ’ ਦੀ ਅਗਲੀ ਬੈਠਕ ਮੁੰਬਈ ਵਿਚ ਹੋਵੇਗੀ। ਇਸ ਦੀ ਸਫਲਤਾ ਲਈ ਤਿਆਰੀ ਕਰ ਰਿਹਾ ਹਾਂ। ਮੈਂ 8-10 ਦਿਨ ਤੋਂ ਰਾਜ ਦਾ ਦੌਰਾ ਕਰ ਰਿਹਾ ਹਾਂ ਤੇ ਲੋਕ ਮੇਰੇ ਰੁਖ ਦੀ ਤਾਰੀਫ ਕਰ ਰਹੇ ਹਨ।
ਸਾਬਕਾ ਕਾਂਗਰਸੀ ਮੁੱਖ ਮੰਤਰੀ ਪਿ੍ਰਥਵੀ ਰਾਜ ਚਵਾਨ ਨੇ ਵੀ ਦਾਅਵਾ ਕੀਤਾ ਸੀ ਕਿ ਭਾਜਪਾ ਨੇ ਪਵਾਰ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਪੇਸ਼ ਕੀਤਾ ਹੈ। ਇਸੇ ਸੰਬੰਧ ਵਿਚ ਅਜੀਤ ਪਵਾਰ ਉਨ੍ਹਾ ਨਾਲ ਮੀਟਿੰਗਾਂ ਕਰ ਰਹੇ ਹਨ।
ਉਧਰ, ਸੁਪਿ੍ਰਆ ਸੂਲੇ ਨੇ ਕਿਹਾ ਕਿ ਅਜੀਤ ਪਵਾਰ ਪਰਵਾਰ ਦੇ ਮੈਂਬਰ ਹਨ ਤੇ ਉਨ੍ਹਾ ਨੂੰ ਪਤਾ ਨਹੀਂ ਕਿ ਉਨ੍ਹਾ ਦੀਆਂ ਪਵਾਰ ਨਾਲ ਮੀਟਿੰਗਾਂ ਵਿਚ ਕੀ ਗੱਲ ਹੋਈ ਹੈ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਭਾਜਪਾ ਵੱਲੋਂ ਕੋਈ ਪੇਸ਼ਕਸ਼ ਨਹੀਂ ਹੋਈ।


