ਕਾਰ ਟਰੱਕ ’ਚ ਵੱਜਣ ਨਾਲ ਮਹਿਲਾ ਦੀ ਮੌਤ

0
303

ਕਰਤਾਰਪੁਰ : ਇੱਥੇ ਜੰਗ-ਏ-ਆਜ਼ਾਦੀ ਸਮਾਰਕ ਸਾਹਮਣੇ ਖੜ੍ਹੇ ਟਰੱਕ ਦੇ ਪਿੱਛੇ ਕਾਰ ਵੱਜਣ ਨਾਲ ਮਹਿਲਾ ਦੀ ਮੌਕੇ ’ਤੇ ਮੌਤ ਹੋ ਗਈ। ਬਲਦੇਵ ਸਿੰਘ (66) ਆਪਣੀ ਪਤਨੀ ਬਲਦੇਵ ਕੌਰ ਵਾਸੀ ਰਾਮੂ ਦੀ ਪੱਤੀ ਪਿੰਡ ਢਿੱਲਵਾਂ ਨਾਲ ਜਲੰਧਰ ਦੇ ਹਸਪਤਾਲ ਤੋਂ ਆਪਣੀ ਡਾਇਲਸਿਸ ਕਰਵਾ ਕੇ ਢਿੱਲਵਾਂ ਜਾ ਰਿਹਾ ਸੀ ਕਿ ਟਰੱਕ ਵਿਚ ਕਾਰ ਜਾ ਵੱਜੀ ਅਤੇ ਹੇਠਾਂ ਫਸ ਗਈ। ਹਾਦਸੇ ਵਿਚ ਬਲਦੇਵ ਕੌਰ ਦੀ ਮੌਤ ਹੋ ਗਈ। ਬਲਦੇਵ ਸਿੰਘ ਨੇ ਦੱਸਿਆ ਕਿ ਕਾਰ ਅੱਗੇ ਅਚਾਨਕ ਮੋਟਰਸਾਈਕਲ ਸਵਾਰ ਦੋ ਨੌਜਵਾਨ ਆ ਗਏ ਅਤੇ ਕਾਰ ਬੇਕਾਬੂ ਹੋ ਕੇ ਟਰੱਕ ਦੇ ਪਿੱਛੇ ਜਾ ਵੱਜੀ।

LEAVE A REPLY

Please enter your comment!
Please enter your name here