ਨਵੀਂ ਦਿੱਲੀ : ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਤੋਂ ਜਦੋਂ ਦਾਗੀ ਨੇਤਾਵਾਂ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਪੁੱਛਿਆ ਗਿਆ ਕਿ ਭਾਜਪਾ ਵਾਲਾ ਜੋ ਸਾਬਣ ਹੈ, ਉਹ ਵਾਸ਼ਿੰਗ ਮਸ਼ੀਨ ’ਚ ਸਾਰਿਆਂ ਨੂੰ ਸਾਫ ਕਰ ਰਿਹਾ ਹੈ? ਤਾਂ ਉਨ੍ਹਾ ਜਵਾਬ ਦਿੰਦੇ ਹੋਏ ਕਿਹਾਸਾਡਾ ਈਕੋ ਫਰੈਂਡਲੀ ਸਾਬਣ ਹੈ, ਦੇਖੋ ਰਾਜਨੀਤੀ ’ਚ ਲੋਕ ਆਉਂਦੇ-ਜਾਂਦੇ ਰਹਿੰਦੇ ਹਨ। ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਤੁਸੀਂ ਜਨਤਾ ਪਾਰਟੀ ਨੂੰ ਦੇਖੋ, ’47 ਤੋਂ ਬਾਅਦ ਦੇਖੋ। ਇਹ ਸਭ ਕੁਝ ਚਲਦਾ ਰਹਿੰਦਾ ਹੈ। ਪਾਲੀਟਿਕਸ ਇਜ਼ ਦਿ ਗੇਮ ਆਫ਼ ਕੰਪੋਜ਼ੀਸ਼ਨ, ਲਿਮੀਟੇਸ਼ਨ ਐਂਡ ਕੰਸਟ੍ਰਡਿਕਸ਼ਨ ਅਤੇ ਚੋਣਾਂ ਜਿੱਤਣ ਦੀ ਰਾਜਨੀਤੀ ਹੀ ਸਭ ਤੋਂ ਵੱਧ ਜ਼ਰੂਰੀ ਹੁੰਦੀ ਹੈ ਅਤੇ ਜੋ ਜਿੱਤਦਾ ਹੈ, ਉਹੀ ਸਿਕੰਦਰ ਹੁੰਦਾ ਹੈ। ਕਦੀ ਨਾ ਕਦੀ ਗਠਜੋੜ ’ਚ ਪਾਰਟਨਰ ਲੈਣੇ ਪੈਂਦੇ ਹਨ, ਲੋਕ ਆਉਂਦੇ ਹਨ। ਅਸੀਂ ਵੀ ਆਪਣੀ ਤਾਕਤ ਵਧਾਉਣਾ ਚਾਹੁੰਦੇ ਹਾਂ। ਦਿੱਲੀ ’ਚ ਗੁਆਂਢੀ ਸੂਬਿਆਂ ’ਚ ਪਰਾਲੀ ਸਾੜਨ ਦੌਰਾਨ ਹੋਣ ਵਾਲੇ ਪ੍ਰਦਰਸ਼ਨ ਨੂੰ ਲੈ ਕੇ ਉਨ੍ਹਾ ਕਿਹਾ ਕਿ ਇਸ ਸਮੱਸਿਆ ਤੋਂ ਵੀ ਜਲਦ ਛੁਟਕਾਰਾ ਮਿਲ ਜਾਵੇਗਾ। ਪਾਨੀਪਤ ’ਚ ਇੰਡੀਅਨ ਆਇਲ ਨੇ ਪਲਾਂਟ ਲਗਾਇਆ ਹੈ, ਜਿੱਥੇ ਪਰਾਲੀ ਤੋਂ ਇੱਕ ਲੱਖ ਲੀਟਰ ਈਥਾਨੇਲ ਬਣਦਾ ਹੈ ਅਤੇ ਪਹਿਲੇ ਡੇਢ ਸੌ ਟਨ ਬਾਇਓ ਵਿਟਾਮਿਨ ਬਣਾ ਰਹੇ ਸਨ। ਹੁਣ ਬਾਇਓ ਏਵੀਏਸ਼ਨ ਫਿਊਲ ਬਣਾ ਰਹੇ ਹਨ, ਜੋ ਹਵਾਈ ਜਹਾਜ਼ ’ਚ ਇਸਤੇਮਾਲ ਹੁੰਦਾ ਹੈ। ਦੁਆਰਕਾ ਐੱਕਸਪ੍ਰੈੱਸ ਨਿਰਮਾਣ ਨੂੰ ਲੈ ਕੇ ਆਈ ਸੀ ਏ ਜੀ ਰਿਪੋਰਟ ’ਤੇ ਉਨ੍ਹਾ ਕਿਹਾ ਕਿ ਅਸੀਂ ਇਸ ’ਚ ਪੈਸਾ ਬਚਾਇਆ ਹੈ। ਉਨ੍ਹਾ ਵਿਰੋਧੀ ਨੇਤਾਵਾਂ ਨੂੰ ਚੁਣੌਤੀ ਦਿੱਤੀ ਕਿ ਜੇਕਰ ਇਸ ’ਚ ਭਿ੍ਰਸ਼ਟਾਚਾਰ ਸਾਬਿਤ ਹੁੰਦਾ ਹੈ ਤਾਂ ਉਹ ਹਰ ਸਜ਼ਾ ਭੁਗਤਣ ਲਈ ਤਿਆਰ ਹਨ।


