ਲੱਦਾਖ : ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ ’ਤੇ ਹਨ, ਸ਼ਨੀਵਾਰ ਆਪਣੀ ਕੇ ਟੀ ਐੱਮ 390 ਡਿਊਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੇਹ ਸ਼ਹਿਰ ਤੋਂ ਖੂਬਸੂਰਤ ਪੈਂਗੌਂਗ ਝੀਲ ਤੱਕ ਪਹੁੰਚੇ। ਸੋਸ਼ਲ ਮੀਡੀਆ ’ਤੇ ਉਨ੍ਹਾ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ। ਰਾਹੁਲ ਗਾਂਧੀ ਨੇ ਲਿਖਿਆ, ‘ਪੈਂਗੌਂਗ ਝੀਲ ਜਾ ਰਿਹਾ ਹਾਂ। ਮੇਰੇ ਪਿਤਾ ਕਹਿੰਦੇ ਸਨ ਕਿ ਇਹ ਦੁਨੀਆ ਦੇ ਸਭ ਤੋਂ ਖੂਬਸੂਬਰਤ ਸਥਾਨਾਂ ’ਚੋਂ ਇੱਕ ਹੈ।’ ਰਾਹੁਲ ਗਾਂਧੀ 20 ਅਗਸਤ ਨੂੰ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਲੱਦਾਖ ਦੀ ਪੈਂਗਂੌਗ ਝੀਲ ’ਤੇ ਮਨਾਉਣਗੇ ਅਤੇ 25 ਅਗਸਤ ਨੂੰ 30 ਮੈਂਬਰੀ ਲੱਦਾਖ ਪਹਾੜੀ ਵਿਕਾਸ ਪ੍ਰੀਸ਼ਦ ਕਾਰਗਿਲ ਚੋਣ ਮੀਟਿੰਗ ’ਚ ਵੀ ਸ਼ਾਮਲ ਹੋਣਗੇ। ਇਹ ਮੀਟਿੰਗ 10 ਸਤੰਬਰ ਨੂੰ ਹੋਣ ਵਾਲੀ ਹੈ। ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਨੇ ਕਾਰਗਿਲ ਪ੍ਰੀਸ਼ਦ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਖਿਲਾਫ਼ ਚੋਣ ਤੋਂ ਪਹਿਲਾਂ ਗਠਜੋੜ ਬਣਾਇਆ ਹੈ।
ਕਾਰਗਿਲ ’ਚ ਅਗਲੇ ਮਹੀਨੇ ਹਿੱਲ ਕੌਂਸਲ ਦੀਆਂ ਚੋਣਾਂ ਹੋਣ ਵਾਲੀਆਂ ਹਨ। ਰਾਹੁਲ ਦਾ ਦੌਰਾ ਇਸ ਕਾਰਨ ਵੀ ਮਹੱਤਵਪੂਰਨ ਹੈ।



