23 ਨੂੰ ਸ਼ਾਮੀਂ ਸਾਢੇ ਪੰਜ ਵਜੇ ਅਲੌਕਿਕ ਨਜ਼ਾਰਾ

0
323

ਬੇਂਗਲੁਰੂ : ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਕਿਹਾ ਹੈ ਕਿ 23 ਅਗਸਤ ਨੂੰ ਚੰਦਰਯਾਨ-3 ਦੀ ਚੰਨ ਦੀ ਸਤਹਿ ’ਤੇ ਸੌਫਟ ਲੈਂਡਿੰਗ ਨੂੰ ਪੂਰਾ ਦੇਸ਼ ਲਾਈਵ ਦੇਖ ਸਕੇਗਾ। ਇਸਰੋ ਨੇ ਕਿਹਾ ਕਿ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਈਵੈਂਟ ਦਾ 23 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:27 ਵਜੇ ਤੋਂ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ। ਇਹ ਲਾਈਵ ਕਵਰੇਜ ਇਸਰੋ ਦੀ ਵੈੱਬਸਾਈਟ, ਇਸ ਦੇ ਯੂਟਿਊਬ ਚੈਨਲ, ਫੇਸਬੁਕ ਪੇਜ ਤੇ ਡੀ ਡੀ ਨੈਸ਼ਨਲ ਟੀ ਵੀ ਚੈਨਲ ਸਣੇ ਮਲਟੀਪਲ ਪਲੇਟਫਾਰਮਾਂ ’ਤੇ ਵੇਖੀ ਜਾ ਸਕੇਗੀ। ਇਸਰੋ ਨੇ ਕਿਹਾ ਕਿ ਇਹ ਪ੍ਰਾਪਤੀ ਭਾਰਤੀ ਵਿਗਿਆਨ, ਇੰਜੀਨੀਅਰਿੰਗ, ਤਕਨਾਲੋਜੀ ਅਤੇ ਉਦਯੋਗ ਲਈ ਇੱਕ ਅਹਿਮ ਪੇਸ਼ਕਦਮੀ ਦੀ ਨਿਸ਼ਾਨਦੇਹੀ ਕਰੇਗੀ, ਜੋ ਕਿ ਪੁਲਾੜ ਖੋਜ ’ਚ ਸਾਡੇ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ। ਇਸਰੋ ਮੁਤਾਬਕ ਲੈਂਡਰ ਮਡਿਊਲ 23 ਅਗਸਤ ਨੂੰ ਸ਼ਾਮੀਂ 6:04 ਵਜੇ ਚੰਨ ਦੀ ਸਤਹਿ ’ਤੇ ਉਤਰੇਗਾ।

LEAVE A REPLY

Please enter your comment!
Please enter your name here