ਸਿਡਨੀ : ਸਪੇਨ ਨੇ ਮਹਿਲਾ ਫੀਫਾ ਵਿਸ਼ਵ ਕੱਪ 2023 ਦਾ ਖਿਤਾਬ ਜਿੱਤ ਲਿਆ।
ਆਸਟਰੇਲੀਆ ਦੇ ਸਿਡਨੀ ਸਟੇਡੀਅਮ ’ਚ ਖੇਡੇ ਗਏ ਫਾਈਨਲ ’ਚ ਸਪੇਨ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ। ਮੈਚ ਦਾ ਇੱਕੋ ਇੱਕ ਗੋਲ ਸਪੇਨ ਦੀ ਕਪਤਾਨ ਓਲਗਾ ਕਾਰਮੋਨਾ 29ਵੇਂ ਮਿੰਟ ’ਚ ਕੀਤਾ ਅਤੇ ਟੀਮ ਨੂੰ ਚੈਂਪੀਅਨ ਬਣਾਉਣ ’ਚ ਮਦਦ ਕੀਤੀ।
ਸਪੇਨ ਦੀ ਟੀਮ ਪਹਿਲੀ ਵਾਰ ਮਹਿਲਾ ਫੀਫਾ ਵਿਸ਼ਵ ਚੈਂਪੀਅਨ ਬਣੀ। ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਦਾ ਫਾਈਨਲ ਖੇਡ ਰਹੀ ਸੀ ਤੇ ਆਪਣੇ ਹੀ ਫਾਈਨਲ ’ਚ ਉਸ ਨੇ ਇੰਗਲੈਂਡ ਵਰਗੀ ਮਜ਼ਬੂਤ ਟੀਮ ਨੂੰ ਹਰਾ ਦਿੱਤਾ। ਹਾਲਾਂਕਿ ਇਹ ਇੰਗਲੈਂਡ ਦਾ ਵੀ ਪਹਿਲਾ ਹੀ ਵਿਸ਼ਵ ਕੱਪ ਫਾਈਨਲ ਸੀ।



