ਲੱਦਾਖ ਦੇ ਲੋਕ ਚਰਾਗਾਹਾਂ ’ਤੇ ਚੀਨੀ ਕਬਜ਼ੇ ਤੋਂ ਫਿਕਰਮੰਦ : ਰਾਹੁਲ

0
215

ਲੇਹ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਲੱਦਾਖ ਦੇ ਲੋਕ ਚੀਨ ਵੱਲੋਂ ਉਨ੍ਹਾਂ ਦੀਆਂ ‘ਚਰਾਗਾਹਾਂ’ ਉੱਤੇ ਕਬਜ਼ਾ ਕੀਤੇ ਜਾਣ ਤੋਂ ਫਿਕਰਮੰਦ ਹਨ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦਾਅਵਾ ਕਿ ਚੀਨ ਨੇ ਲੱਦਾਖ ’ਚ ਇਕ ਇੰਚ ਜ਼ਮੀਨ ’ਤੇ ਕਬਜ਼ਾ ਨਹੀਂ ਕੀਤਾ, ਸਰਾਸਰ ਝੂਠ ਹੈ। ਉਨ੍ਹਾ ਪੱਤਰਕਾਰਾਂ ਨੂੰ ਦੱਸਿਆਲੱਦਾਖ ਦੇ ਸਾਰੇ ਲੋਕ ਇਹ ਗੱਲ ਕਹਿੰਦੇ ਹਨ ਕਿ ਚੀਨੀ ਫੌਜ ਨੇ ਘੁਸਪੈਠ ਕਰਦਿਆਂ ਸਾਡੀਆਂ ਚਰਾਗਾਹਾਂ ਵਾਲੀਆਂ ਜ਼ਮੀਨਾਂ ’ਤੇ ਕਬਜ਼ੇ ਕਰ ਲਏ ਹਨ ਤੇ ਇਹ ਲੋਕ ਹੁਣ ਉਥੇ ਨਹੀਂ ਜਾ ਸਕਦੇ। ਉਹ ਇਹ ਗੱਲ ਸਪੱਸ਼ਟ ਆਖ ਰਹੇ ਹਨ ਤੇ ਪ੍ਰਧਾਨ ਮੰਤਰੀ ਦੇ ਦਾਅਵਿਆਂ ’ਚ ਭੋਰਾ ਵੀ ਸੱਚਾਈ ਨਹੀਂ ਹੈ।
ਕਾਂਗਰਸ ਆਗੂ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੌਰਾਨ ਉਨ੍ਹਾ ਦੀ ਲੱਦਾਖ ਆਉਣ ਦੀ ਯੋਜਨਾ ਸੀ, ਪਰ ਕੁਝ ‘ਲੌਜਿਸਟਿਕਲ ਕਾਰਨਾਂ’ ਕਰਕੇ ਉਨ੍ਹਾ ਨੂੰ ਆਪਣੀ ਇਹ ਯੋਜਨਾ ਵਿਚਾਲੇ ਛੱਡਣੀ ਪਈ। ਰਾਹੁਲ, ਜੋ ਲੰਘੇ ਦਿਨ ਆਪਣੇ ਸਾਥੀਆਂ ਨਾਲ ਮੋਟਰਸਾਈਕਲਾਂ ’ਤੇ ਲੇਹ ਤੋਂ ਪੈਂਗੌਂਗ ਪੁੱਜੇ ਸਨ, ਨੇ ਐਤਵਾਰ ਪੈਂਗੌਂਗ ਝੀਲ ਕੰਢੇ ਆਪਣੇ ਪਿਤਾ ਦੀ 79ਵੀਂ ਜਨਮ ਵਰ੍ਹੇਗੰਢ ਮਨਾਈ। ਇਸ ਮੌਕੇ ਜੰਮੂ-ਕਸ਼ਮੀਰ ਤੇ ਲੱਦਾਖ ਲਈ ਏ ਆਈ ਸੀ ਸੀ ਇੰਚਾਰਜ ਰਜਨੀ ਪਟੇਲ, ਜੰਮੂ-ਕਸਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਤੇ ਸਾਬਕਾ ਮੰਤਰੀ ਨਵਾਂਗ ਰਿਜਜਿਨ ਜੋਰਾ ਵੀ ਮੌਜੂਦ ਸਨ। ਰਾਹੁਲ ਗਾਂਧੀ ਮਗਰੋਂ ਨੁੁਬਰਾ ਵਾਦੀ ਲਈ ਨਿਕਲ ਗਏ, ਜਿੱਥੇ ਉਹ ਰਾਤ ਰਹਿਣਗੇ। ਉਹ ਸੋਮਵਾਰ ਜਾਂ ਮੰਗਲਵਾਰ ਨੂੰ ਕਾਰਗਿਲ ਵੀ ਜਾਣਗੇ।

LEAVE A REPLY

Please enter your comment!
Please enter your name here