ਯੂ ਕੇ ਕਬੱਡੀ ਟੂਰਨਾਮੈਂਟ ਦੌਰਾਨ ਲੜਾਈ, 3 ਜ਼ਖਮੀ

0
254

ਚੰਡੀਗੜ੍ਹ : ਬਰਤਾਨੀਆ ’ਚ ਡਰਬੀ ਕਬੱਡੀ ਟੂਰਨਾਮੈਂਟ ਦੌਰਾਨ ਦੋ ਵਿਰੋਧੀ ਗਰੋਹਾਂ ਵਿਚਾਲੇ ਝੜਪ ’ਚ 3 ਵਿਅਕਤੀ ਜ਼ਖਮੀ ਹੋ ਗਏ। ਇਹ ਘਟਨਾ ਐਤਵਾਰ ਸ਼ਾਮ ਕਰੀਬ 4 ਵਜੇ ਐਲਵਾਸਟਨ ’ਚ ਵਾਪਰੀ। ਜਦੋਂ ਟੂਰਨਾਮੈਂਟ ਚੱਲ ਰਿਹਾ ਸੀ ਤਾਂ ਇਸ ਦੌਰਾਨ ਵੀਡੀਓ ’ਚ ਬੰਦੂਕਾਂ ਅਤੇ ਤਲਵਾਰਾਂ ਨਾਲ ਲੜਾਈ ਹੁੰਦੀ ਦਿਖਾਈ ਦੇ ਰਹੀ ਹੈ।
ਵੀਡੀਓ ’ਚ ਸੈਂਕੜੇ ਲੋਕ ਘਟਨਾ ਵਾਲੀ ਥਾਂ ਤੋਂ ਭੱਜ ਰਹੇ ਹਨ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਦੋ ਵਿਰੋਧੀ ਗਰੋਹਾਂ ਦੀ ਲੜਾਈ ਹੋਈ ਹੈ।
ਪੁਲਸ ਨੇ ਕਿਹਾ-ਸਾਨੂੰ ਐਤਵਾਰ ਬਾਅਦ ਦੁਪਹਿਰ 3.51 ਵਜੇ ਐਲਵਾਸਟਨ ਲੇਨ ’ਚ ਵੱਡੀ ਗੜਬੜ ਹੋਣ ਕਾਰਨ ਸੱਦਿਆ ਗਿਆ। ਘਟਨਾ ’ਚ ਤਿੰਨ ਜਣੇ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਇਨ੍ਹਾਂ ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

LEAVE A REPLY

Please enter your comment!
Please enter your name here