ਕੌਮਾਂਤਰੀ ਪ੍ਰਗਤੀਸ਼ੀਲ ਲੇਖਕਾਂ ਵੱਲੋਂ ਸ਼ਿਵਨਾਥ ਦੇ ਦਿਹਾਂਤ ‘ਤੇ ਗਹਿਰੇ ਦੁੱਖ ਦਾ ਪ੍ਰਗਟਾਵਾ

0
194

ਸਲੋਅ (ਇੰਗਲੈਂਡ) : ‘ਇੰਟਰਨੈਸ਼ਨਲ ਪ੍ਰੋਗਰੈਸਿਵ (ਬਰੌਡ) ਰਾਈਟਰਜ਼ ਲੇਖਕ-ਪਾਠਕ ਮੰਚ’ ਦੇ ਆਗੂਆਂ ਸਰਵਸ੍ਰੀ ਦਰਸ਼ਨ ਸਿੰੰਘ ਢਿੱਲੋਂ ਮੁਰਾਦਵਾਲਾ, ਸਰਵਣ ਜ਼ਫਰ, ਲਖਵਿੰਦਰ ਰੰਧਾਵਾ, ਪ੍ਰੀਤਮ ਮੱਟੂ, ਗੁਰਨਾਮ ਕੰਵਰ, ਮਹਿੰਦਰਪਾਲ ਧਾਲੀਵਾਲ ਅਤੇ ਪ੍ਰਗਤੀਸ਼ੀਲ ਲੇਖਕ ਸਭਾ ਰੈਡਿੰਗ ਦੇ ਪ੍ਰਧਾਨ ਅਤੇ ਸਕੱਤਰ ਤਰਸੇਮ ਲਾਲ, ਪਵਿੱਤਰ ਸਿੰਘ ਕੁਲਰੀਆਂ ਅਤੇ ਸਰਪ੍ਰਸਤ ਨਿਰਵੈਰ ਸਿੰਘ ਚਕਲ ਨੇ ਆਮ ਲੋਕਾਂ ਨੂੰ ਪ੍ਰਣਾਏ ਸ਼੍ਰੋਮਣੀ ਕਵੀ ਅਤੇ ਲੇਖਕ ਸ਼ਿਵਨਾਥ ਦੇ ਦਿਹਾਂਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ | ਉਹਨਾਂ ਕਿਹਾ ਕਿ ਸ਼ਿਵਨਾਥ ਨੇ ਕਾਵਿ ਸੰਗ੍ਰਹਿ, ਕਹਾਣੀ ਸੰਗ੍ਰਹਿ, ਜੀਵਨੀ ਸਾਹਿਤ, ਸਵੈ-ਜੀਵਨੀ ਅਤੇ ਬਾਲ ਸਾਹਿਤ ਨਾਲ ਸੰਬੰਧਤ 21 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ | ਉਹਨਾ ਨੂੰ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਕਵੀ ਦਾ ਐਵਾਰਡ ਪ੍ਰਦਾਨ ਕੀਤਾ ਸੀ | ਉਹਨਾਂ ਕਿਹਾ ਕਿ ਅਜੇ ਬੀਤੀ ਮਾਰਚ ਵਿਚ ਹੀ ਭਗਤ ਸਿੰਘ ਨੂੰ ਸਮਰਪਿਤ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਸਮਾਗਮ ਵਿਚ ਕੌਮਾਂਤਰੀ ਚਰਚਾ ਵੱਲੋਂ ਦਰਸ਼ਨ ਢਿੱਲੋਂ ਨੇ ਸ਼ਿਵਨਾਥ ਨੂੰ 10 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਸੀ | ਉਹਨਾਂ ਕਿਹਾ ਕਿ ਆਮ ਲੋਕਾਂ ਦੀਆਂ ਦੁੱਖਾਂ-ਤਕਲੀਫਾਂ ਨੂੰ ਪ੍ਰਣਾਏ ਲੇਖਕ ਦੇ ਦਿਹਾਂਤ ਨਾਲ ਪ੍ਰਗਤੀਸ਼ੀਲ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ | ਉਹਨਾਂ ਸ਼ਿਵਨਾਥ ਨੂੰ ਹਾਰਦਿਕ ਸੰਵੇਦਨਾ ਅਰਪਿਤ ਕਰਦਿਆਂ ਪਰਵਾਰ ਅਤੇ ਲੇਖਕ ਭਾਈਚਾਰੇ ਨਾਲ ਦੁੱਖ ਸਾਂਝਾ ਕੀਤਾ | ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪਤੰਗ ਅਤੇ ਜਨਰਲ ਸਕੱਤਰ ਭੁਪਿੰਦਰ ਮਲਿਕ ਨੇ ਆਪਣੇ ਵੱਲੋਂ ਅਤੇ ਸਮੂਹ ਕਾਰਜਕਾਰਨੀ ਵੱਲੋਂ ਸ਼੍ਰੋਮਣੀ ਕਵੀ ਸ਼ਿਵਨਾਥ, ਜੋ 1982 ਵਿਚ ਸਭਾ ਬਣਨ ਤੋਂ ਲੈ ਕੇ ਇਸ ਦੇ ਸਤਿਕਾਰਤ ਮੈਂਬਰ ਰਹੇ ਹਨ, ਦੇ ਸਦੀਵੀ ਵਿਛੋੜੇ ਉੱਤੇ ਡੂੰਘਾ ਸਦਮਾ ਪ੍ਰਗਟ ਕੀਤਾ ਹੈ |

LEAVE A REPLY

Please enter your comment!
Please enter your name here