ਚੰਡੀਗੜ੍ਹ : ਭਾਖੜਾ ਅਤੇ ਪੌਂਗ ਡੈਮਾਂ ’ਚ ਪਾਣੀ ਦੀ ਆਮਦ ਵਧਣ ਕਾਰਨ ਪੰਜਾਬ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਭਾਖੜਾ ’ਚ 1.28 ਲੱਖ ਕਿਊਸਿਕ ਅਤੇ ਪੌਂਗ ਡੈਮ ’ਚ 1.58 ਲੱਖ ਕਿਊਸਿਕ ਦਾ ਵਹਾਅ ਹੈ। ਮੰਗਲਵਾਰ ਨੂੰ ਭਾਖੜਾ ਡੈਮ ’ਚ 1.05 ਲੱਖ ਕਿਊਸਿਕ ਅਤੇ ਪੌਂਗ ਡੈਮ ’ਚ 58,702 ਕਿਊਸਿਕ ਸੀ। ਨਤੀਜੇ ਵਜੋਂ ਭਾਖੜਾ ਡੈਮ ਤੋਂ 58,400 ਕਿਊਸਿਕ ਅਤੇ ਪੌਂਗ ਡੈਮ ਤੋਂ 67,083 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਸਤਲੁਜ ਅਤੇ ਬਿਆਸ ਦਰਿਆਵਾਂ ’ਚ ਪਾਣੀ ਦਾ ਪੱਧਰ ਲਗਾਤਾਰ ਉੱਚਾ ਹੈ।