ਨਵੀਂ ਦਿੱਲੀ : ਨੁਕਤਾਚੀਨੀ ਨੂੰ ਖੁੰਢੀ ਕਰਨ ਲਈ ਰੁਜ਼ਗਾਰ ਮੇਲੇ ਲਾ ਕੇ ਦਿਖਾਇਆ ਗਿਆ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਕਾਫੀ ਰੁਜ਼ਗਾਰ ਦੇ ਰਹੀ ਹੈ। 13 ਅਪ੍ਰੈਲ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ 71 ਹਜ਼ਾਰ ਨਿਯੁਕਤੀ-ਪੱਤਰ ਵੰਡੇ। ਸਰਕਰਦਾ ਅੰਗਰੇਜ਼ੀ ਅਖਬਾਰ ‘ਦੀ ਟੈਲੀਗ੍ਰਾਫ’ ਨੇ ਆਰ ਟੀ ਆਈ ਤਹਿਤ ਜਾਣਕਾਰੀ ਮੰਗੀ ਤਾਂ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੁਹਾਲੀ ਨੇ ਦੱਸਿਆ ਕਿ ਉਸ ਨੇ 15 ਨਵੀਆਂ ਨਿਯੁਕਤੀਆਂ ਕੀਤੀਆਂ ਤੇ 21 ਮੁਲਾਜ਼ਮ ਪ੍ਰਮੋਟ ਕੀਤੇ। ਮੌਲਾਨਾ ਆਜ਼ਾਦ ਨੈਸ਼ਨਲ ਉਰਦੂ ਯੂਨੀਵਰਸਿਟੀ ਨੇ ਦੱਸਿਆ ਕਿ 38 ਵਿਅਕਤੀਆਂ ਨੂੰ ਨਿਯੁਕਤੀ-ਪੱਤਰ ਵੰਡੇ ਗਏ, ਜਿਨ੍ਹਾਂ ਵਿੱਚੋਂ 20 ਨਵੀਆਂ ਨਿਯੁਕਤੀਆਂ ਸਨ ਤੇ 18 ਮੁਲਾਜ਼ਮ ਪ੍ਰਮੋਟ ਕੀਤੇ ਗਏ ਸਨ। ਸਾਫ ਹੈ ਕਿ ਪ੍ਰਮੋਟ ਹੋਣ ਵਾਲਿਆਂ ਨੂੰ ਵੀ ਨਵੇਂ ਨਿਯੁਕਤ ਦੱਸ ਕੇ ਸਰਕਾਰ ਨੇ ਬੱਲੇ-ਬੱਲੇ ਕਰਵਾਈ ਹੈ।