ਸੁਫਨਾ ਟੁੱਟਿਆ

0
177

ਬਾਕੂ : ਭਾਰਤ ਦੇ ਨੌਜਵਾਨ ਸ਼ਤਰੰਜ ਖਿਡਾਰੀ ਰਮੇਸ਼ ਬਾਬੂ ਦਾ ਪ੍ਰਗਨਾਨੰਦਾ ਫਿਡੇ ਸ਼ਤਰੰਜ ਵਿਸ਼ਵ ਕੱਪ ਫਾਈਨਲ ਜਿੱਤਣ ਦਾ ਸੁਫਨਾ ਵੀਰਵਾਰ ਟੁੱਟ ਗਿਆ, ਜਦੋਂ ਉਹ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੋਂ ਟਾਈਬ੍ਰੇਕਰ ’ਚ 1.5-0.5 ਨਾਲ ਹਾਰ ਗਿਆ। ਟਾਈਬ੍ਰੇਕਰ ਦੀ ਪਹਿਲਾਂ ਰੈਪਿਡ ਗੇਮ ਕਾਰਲਸਨ ਨੇ 47ਵੀਂ ਚਾਲ ਬਾਅਦ ਜਿੱਤ ਲਈ ਸੀ। ਦੂਜੀ ਗੇਮ 22ਵੀਂ ਚਾਲ ਤੋਂ ਬਾਅਦ ਡਰਾਅ ਰਹੀ ਤੇ ਕਾਰਲਸਨ ਮੁੜ ਚੈਂਪੀਅਨ ਬਣ ਗਿਆ। ਇਸ ਤੋਂ ਪਹਿਲਾਂ ਦੋਵੇਂ ਕਲਾਸੀਕਲ ਗੇੜ ਵਿਚ ਡਰਾਅ ਖੇਡੇ ਸਨ। ਭਾਰਤ ਦੇ ਵਿਸ਼ਵਨਾਥਨ ਆਨੰਦ ਨੇ 2002 ਵਿਚ ਇਹ ਚੈਂਪੀਅਨਸ਼ਿਪ ਜਿੱਤੀ ਸੀ। ਉਦੋਂ ਪ੍ਰਗਨਾਨੰਦਾ ਪੈਦਾ ਨਹੀਂ ਹੋਇਆ ਸੀ।

LEAVE A REPLY

Please enter your comment!
Please enter your name here