ਬੀਬੀ ਕੈਲਾਸ਼ਵੰਤੀ ਦੇ ਪਰਵਾਰ ਵੱਲੋਂ ਪੰਜਾਬ ਸੀ ਪੀ ਆਈ ਨੂੰ ਸਹਾਇਤਾ

0
231

ਚੰਡੀਗੜ੍ਹ : ਚੰਡੀਗੜ੍ਹ ਵਿਚ ਸੀ ਪੀ ਆਈ ਦੇ ਦਫਤਰ ਅਜੈ ਭਵਨ ਵਿਖੇ ਵੀਰਵਾਰ ਜੀਤ ਕੁਮਾਰ ਅਤੇ ਬਲਵਿੰਦਰ ਜੰਮੂ ਦੀ ਅਗਵਾਈ ਵਿਚ ਮਰਹੂਮ ਬੀਬੀ ਕੈਲਾਸ਼ਵੰਤੀ ਦੇ ਸਮੁੱਚੇ ਪਰਵਾਰ ਵੱਲੋਂ 50, 000 ਰੁਪਏ ਪੰਜਾਬ ਸੀ ਪੀ ਆਈ ਨੂੰ ਸਪੈਸ਼ਲ ਫੰਡ ਵਜੋਂ ਭੇਟ ਕੀਤੇ ਗਏ। ਯਾਦ ਰਹੇ ਕਾਮਰੇਡ ਬੀਬੀ ਕੈਲਾਸ਼ਵੰਤੀ ਪੰਜਾਬ ਇਸਤਰੀ ਸਭਾ ਦੇ ਅਤੇ ਸੀ ਪੀ ਆਈ ਦੇ ਪ੍ਰਸਿੱਧ ਆਗੂ ਸਨ। ਉਹਨਾ ਨੂੰ ਆਪਣੇ ਪਰਵਾਰ ਵੱਲੋਂ ਹੀ ਕਮਿਊਨਿਸਟ ਵਿਰਸਾ ਮਿਲਿਆ ਸੀ। ਉਹਨਾ ਸਾਰੀ ਉਮਰ ਲੋਕਾਂ ਅਤੇ ਪਾਰਟੀ ਸਰਗਰਮੀਆਂ ਦੇ ਲੇਖੇ ਵਚਨਬੱਧਤਾ ਨਾਲ ਲਾਈ। ਉਹਨਾ ਦੀਆਂ ਧੀਆਂ ਬੀਬੀ ਸੁਦੇਸ਼, ਬੀਬੀ ਉਪਦੇਸ਼, ਬੀਬੀ ਰਮੇਸ਼ ਆਪਣੇ-ਆਪਣੇ ਸਹੁਰਾ ਪਰਵਾਰਾਂ ਸਮੇਤ ਪਾਰਟੀ ਵਿਚ ਜਾਂ ਅਵਾਮੀ ਜਥੇਬੰਦੀਆਂ ਵਿਚ ਸਰਗਰਮ ਹਨ। ਉਹਨਾ ਦਾ ਇੱਕ ਪੁੱਤਰ ਚੰਦਰ ਭਾਨ ਸੀ, ਜੋ ਮੰਦੇ ਭਾਗੀਂ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਿਆ ਸੀ। ਇਸ ਸਾਰੇ ਪਰਵਾਰ ਵੱਲੋਂ ਸਮੁੱਚੇ ਤੌਰ ’ਤੇ ਪਾਰਟੀ ਨੂੰ ਅਨੇਕਾਂ ਵਾਰ ਫੰਡ ਪ੍ਰਦਾਨ ਕੀਤਾ ਜਾਂਦਾ ਹੈ। ਕੁਝ ਸਾਲ ਪਹਿਲਾਂ ਇਸ ਪਰਿਵਾਰ ਵੱਲੋਂ ‘ਨਵਾਂ ਜ਼ਮਾਨਾ’ ਨੂੰ ਵੀ 50,000 ਰੁਪਏ ਫੰਡ ਪ੍ਰਦਾਨ ਕੀਤਾ ਗਿਆ ਸੀ। ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪਰਵਾਰ ਦਾ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਹੈ।

LEAVE A REPLY

Please enter your comment!
Please enter your name here