ਮੋਦੀ ਪਹਿਲਾਂ, ਚੰਨ ਬਾਅਦ ’ਚ

0
222

ਬੁੱਧਵਾਰ ਚੰਦਰਯਾਨ-3 ਦੇ ਚੰਨ ਦੇ ਦੱਖਣੀ ਧਰੁਵ ’ਤੇ ਉਤਰਦਿਆਂ ਹੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਬੇਂਗਲੁਰੂ ਮਿਸ਼ਨ ਕੰਟਰੋਲ ਸੈਂਟਰ ਵਿਚ ਲੱਗੀ ਵਿਸ਼ਾਲ ਸਕਰੀਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਵਾਫਿਰੋਜ਼ ਹੋ ਗਏ। ਬਿ੍ਰਕਸ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਦੱਖਣੀ ਅਫਰੀਕਾ ਦੇ ਸ਼ਹਿਰ ਜੋਹਾਨਸਬਰਗ ਪੁੱਜੇ ਹੋਏ ਮੋਦੀ ਨੇ ਤਿਰੰਗਾ ਝੰਡਾ ਲਹਿਰਾਉਦਿਆਂ ਆਪਣੇ ਨਾਅਰੇ ‘ਨਿਊ ਇੰਡੀਆ’ ਨੂੰ ਵਰਤਦਿਆਂ ਕਿਹਾ ਕਿ ਇਸ ਇਤਿਹਾਸਕ ਪ੍ਰਾਪਤੀ ਨੇ ‘ਵਿਕਸਤ ਭਾਰਤ’ ਦਾ ਬਿਗਲ ਵਜਾ ਦਿੱਤਾ ਹੈ। ਇਸ ਦੇ ਛੇਤੀ ਬਾਅਦ ਭਾਜਪਾ ਵਾਲਿਆਂ ਨੇ ਉਨ੍ਹਾ ਨੂੰ ‘ਚੰਨ ਮਿਸ਼ਨ ਦਾ ਕੈਪਟਨ’ ਕਹਿਣਾ ਸ਼ੁਰੂ ਕਰ ਦਿੱਤਾ। ਮੋਦੀ ਨੇ ਇਸ ਕਾਮਯਾਬੀ ਨੂੰ ਭਾਰਤ ਨੂੰ ‘ਵਿਸ਼ਵ ਗੁਰੂ’ ਵੱਲੋਂ ਪ੍ਰਚਾਰਨ ਦੇ ਆਪਣੇ ਨਾਅਰੇ ਨਾਲ ਵੀ ਰਲਗਡ ਕਰ ਦਿੱਤਾ। ਹਿੰਦੀ ਤੋਂ ਬਾਅਦ ਦੁਨੀਆ ਦੇ ਲੋਕਾਂ ਲਈ ਅੰਗਰੇਜ਼ੀ ਵਿਚ ਬੋਲਦਿਆਂ ਉਨ੍ਹਾ ਕਿਹਾਮੈਂ ਦੁਨੀਆ ਦੇ ਲੋਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਮਿਸ਼ਨ ਇਕੱਲੇ ਭਾਰਤ ਦਾ ਨਹੀਂ, ਇਹ ਕਾਮਯਾਬੀ ਸਾਰੀ ਮਨੁੱਖਤਾ ਦੀ ਹੈ। ਚੰਨ ਨੂੰ ਭਾਰਤੀਆਂ ਵੱਲੋਂ ਚੰਦਾ ਮਾਮਾ ਕਹਿਣ ਦੇ ਹਵਾਲੇ ਨਾਲ ਮੋਦੀ ਨੇ ਕਿਹਾ ਕਿ ਹੁਣ ਅਸੀਂ ਚੰਨ ਦੀ ਸੈਰ ਕਰਨ ਬਾਰੇ ਸੋਚ ਸਕਦੇ ਹਾਂ। ਲੋਕਪਿ੍ਰਆ ਹਿੰਦੀ ਗੀਤ ਚੰਦਾ ਮਾਮਾ ਦੂਰ ਕੇ…ਦੇ ਹਵਾਲੇ ਨਾਲ ‘ਦੂਰ’ ਦੀ ਥਾਂ ‘ਟੂਰ’ ਵਰਤਦਿਆਂ ਕਿਹਾ ਕਿ ਚੰਨ ਦਾ ਟੂਰ ਲਾ ਸਕਦੇ ਹਾਂ।
ਪ੍ਰਧਾਨ ਮੰਤਰੀ ਨੇ ਵਿਗਿਆਨੀਆਂ ਦੀ ਸਿਫਤ ਕਰਨ ਦਾ ਖਿਆਲ ਰੱਖਿਆ, ਪਰ ਉਨ੍ਹਾ ਦੇ ਮੰਤਰੀਆਂ ਤੇ ਪਾਰਟੀ ਆਗੂਆਂ ਨੇ ਇਸ ਕਾਮਯਾਬੀ ਪਿੱਛੇ ਉਨ੍ਹਾ ਦੀ ਲੀਡਰਸ਼ਿਪ ਤੇ ਦਿ੍ਰਸ਼ਟੀਕੋਣ ਦਾ ਹੀ ਢੰਡੋਰਾ ਪਿੱਟਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਹ ਅੰਮਿ੍ਰਤਕਾਲ ਵਿਚ ਭਾਰਤ ਨੂੰ ਪੁਲਾੜ ਵਿਚ ਵਿਸ਼ਵ ਗੁਰੂ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਯਤਨਾਂ ਦਾ ਆਰੰਭ ਹੈ। ਦੇਸ਼ ਵਿਚ ਗੰਭੀਰ ਰੁਜ਼ਗਾਰ ਸੰਕਟ ਨੂੰ ਧਿਆਨ ਵਿਚ ਰੱਖਦਿਆਂ ਸ਼ਾਹ ਨੇ ਇਹ ਵੀ ਕਹਿ ਦਿੱਤਾ ਕਿ ਚੰਨ ਮਿਸ਼ਨ ਦੀ ਸਫਲਤਾ ਨਾਲ ਰੁਜ਼ਗਾਰ ਦੇ ਬੇਤਹਾਸ਼ਾ ਮੌਕੇ ਪੈਦਾ ਹੋਣਗੇ। ਪ੍ਰਧਾਨ ਮੰਤਰੀ ਵੱਲੋਂ ਇਸਰੋ ਦੇ ਚੇਅਰਮੈਨ ਨੂੰ ਜੋਹਾਨਸਬਰਗ ਤੋਂ ਫੋਨ ਕਾਲ ਕਰਨ ਦੀ ਵੀਡੀਓ ਨੱਥੀ ਕਰਦਿਆਂ ਵਣਜ ਮੰਤਰੀ ਪਿਯੂਸ਼ ਗੋਇਲ ਨੇ ਟਵੀਟ ਕੀਤਾਰਾਸ਼ਟਰ ਦੇ ਕੈਪਟਨ ਤੋਂ ਮਿਸ਼ਨ ਦੇ ਕੈਪਟਨ ਤੱਕ।
ਆਪਣੀ ਆਦਤ ਮੁਤਾਬਕ ਭਾਜਪਾ ਵਾਲੇ ਚੰਨ ਮਿਸ਼ਨ ਦੀ ਸਫਲਤਾ ਨੂੰ ਲੋਕ ਸਭਾ ਚੋਣਾਂ ਵਿਚ ਵਰਤਣ ਲਈ ਪੂਰਾ ਤਾਣ ਲਾਉਣਗੇ, ਕਿਉਕਿ ਪਿਛਲੇ ਸਾਢੇ 9 ਸਾਲ ਦੀ ਮੋਦੀ ਸਰਕਾਰ ਦੀ ਕਾਰਗੁਜ਼ਾਰੀ ਉਨ੍ਹਾਂ ਨੂੰ ਤੀਜੀ ਵਾਰ ਆਸਾਨੀ ਨਾਲ ਸੱਤਾ ਵਿਚ ਲਿਆਉਂਦੀ ਨਹੀਂ ਲੱਗਦੀ। ਆਪਣੇ ਵਾਅਦੇ ਮੁਤਾਬਕ ਮੋਦੀ ਸਰਕਾਰ ਲੋਕਾਂ ਨੂੰ ਰੁਜ਼ਗਾਰ ਦੇ ਨਹੀਂ ਸਕੀ। ਮਹਿੰਗਾਈ ਵੀ ਲਗਾਤਾਰ ਵਧ ਰਹੀ ਹੈ।

LEAVE A REPLY

Please enter your comment!
Please enter your name here