2030 ਤੱਕ ਗ੍ਰੀਸ ਨਾਲ ਵਪਾਰ ਦੁੱਗਣਾ ਕਰਾਂਗੇ : ਮੋਦੀ

0
325

ਨਵੀਂ ਦਿੱਲੀ : ਦੱਖਣੀ ਅਫ਼ਰੀਕਾ ਦੇ ਜੋਹਨਸਬਰਗ ’ਚ ਬਿ੍ਰਕਸ ਸੰਮੇਲਨ ’ਚ ਹਿੱਸਾ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਇੱਕ ਦਿਨਾ ਦੌਰੇ ’ਤੇ ਗ੍ਰੀਸ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਗ੍ਰੀਸ ਦੀ ਰਾਜਧਾਨੀ ਏਥਨਜ਼ ’ਚ ਆਪਣੀ ਯੂਨਾਨੀ ਹਮਰੁਤਬਾ ਕਿਰੀਆਕੋਸ ਮਿਤਸੋਟਾਕਿਸ ਨਾਲ ਗੱਲਬਾਤ ਕੀਤੀ। ਇੱਥੇ ਗ੍ਰੀਕ ਰਾਸ਼ਟਰਪਤੀ ਕਤੇਰੀਨਾ ਐਨ ਸਕੇਲਾਰੋਪੋਲੂ ਵੱਲੋਂ ਉਨ੍ਹਾ ਨੂੰ ਗ੍ਰੈਂਡ ਕਰਾਸ ਆਫ਼ ਦਿ ਆਰਡਰ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾ ਏਥਨਜ਼ ਨੂੰ ਕਿਹਾ ਕਿ ਗ੍ਰੀਸ ਅਤੇ ਭਾਰਤ ਦੁਨੀਆ ਦੀਆਂ ਦੋ ਪੁਰਾਤਨ ਸੱਭਿਆਤਾਵਾਂ, ਦੋ ਪੁਰਾਤਨ ਲੋਕਤੰਤਰਕ ਵਿਚਾਰਧਾਰਾਵਾਂ ਅਤੇ ਦੋ ਪੁਰਾਤਨ ਵਪਾਰ ਅਤੇ ਸੰਸ�ਿਤੀ ਸੰਬੰਧਾਂ ਵਿਚਾਲੇ ਇੱਕ ਸੁਭਾਵਿਕ ਮੇਲ ਹੈ। ਸਾਡੇ ਰਿਸ਼ਤੇ ਦੀ ਬੁਨਿਆਦ ਪ੍ਰਾਚੀਨ ਅਤੇ ਮਜ਼ਬੂਤ ਹੈ। ਮੋਦੀ ਨੇ ਕਿਹਾ ਕਿ 40 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੋਈ ਭਾਰਤੀ ਪ੍ਰਧਾਨ ਮੰਤਰੀ ਗ੍ਰੀਸ ਆਇਆ ਹੈ। ਫਿਰ ਵੀ ਨਾ ਤਾਂ ਕੋਈ ਸਾਡੇ ਸੰਬੰਧਾਂ ’ਚ ਗਹਿਰਾਈ ਘਟੀ ਹੈ, ਨਾ ਹੀ ਰਿਸ਼ਤੇ ਦੀ ਗਰਮਜ਼ੋਸ਼ੀ ’ਚ ਕਮੀ ਹੈ। ਇਸ ਲਈ ਰੱਖਿਆ ਅਤੇ ਸੁਰੱਖਿਆ, ਬੁਨਿਆਦੀ ਢਾਂਚੇ, ਖੇਤੀ, ਸਿੱਖਿਆ, ਨਵੀਂ ਅਤੇ ਉਭਰਦੀ ਉਦਯੋਗਿਕ ਅਤੇ ਕੌਸ਼ਲ ਵਿਕਾਸ ਦੇ ਖੇਤਰਾਂ ’ਚ ਆਪਣਾ ਸਹਿਯੋਗ ਵਧਾਉਣ ਅਤੇ ਆਪਣੀ ਰਣਨੀਤਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾ ਇੱਥੇ ਅੱਤਵਾਦ ਅਤੇ ਸਾਇਬਰ ਸੁਰੱਖਿਆ ਦੇ ਖੇਤਰ ’ਚ ਆਪਸੀ ਸਹਿਯੋਗ ’ਤੇ ਚਰਚਾ ਵੀ ਕੀਤੀ। ਉਨ੍ਹਾ ਕਿਹਾ ਕਿ ਅਸੀਂ ਗੱਲ ’ਤੇ ਸਹਿਮਤ ਹਾਂ ਕਿ ਸਾਡਾ ਦੁਵੱਲਾ ਵਪਾਰ ਤੇਜ਼ੀ ਨਾਲ ਵਧ ਰਿਹਾ ਅਤੇ ਆਉਣ ਵਾਲੇ ਸਮੇਂ ’ਚ ਵੀ ਇਸ ’ਚ ਵਾਧਾ ਹੋਣ ਦੀ ਸੰਭਾਵਨਾ ਹੈ, ਇਸ ਲਈ ਅਸੀਂ 2030 ਤੱਕ ਆਪਣੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਫੈਸਲਾ ਕੀਤਾ ਹੈ।

LEAVE A REPLY

Please enter your comment!
Please enter your name here