ਵਾਇਨਾਡ : ਕੇਰਲ ਦੇ ਵਾਇਨਾਡ ਜ਼ਿਲ੍ਹੇ ’ਚ ਸ਼ੁੱਕਰਵਾਰ ਇਕ ਵਾਹਨ ਦੇ ਖੱਡ ’ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਦੁਪਹਿਰ ਨੂੰ ਕਰੀਬ 3:30 ਵਜੇ ਵਲਾਡ-ਮਨੰਥਾਵੜੀ ਰੋਡ ’ਤੇ ਹਾਦਸਾ ਵਾਪਰਿਆ। ਵਾਹਨ ’ਚ ਕਰੀਬ 12 ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਜਿਆਦਾ ਔਰਤਾਂ ਹਨ। ਸਥਾਨਕ ਨਿਵਾਸੀ ਨੇ ਮੀਡੀਆ ਨੂੰ ਦੱਸਿਆ ਕਿ ਜੀਪ ਇੰਕ ਨਿੱਜੀ ਚਾਹ ਦੇ ਬਾਗ ’ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਲੈ ਕੇ ਮੱਕੀਮਲਾ ਪਰਤ ਰਹੀ ਸੀ। ਹਾਦਸੇ ’ਚ ਜਖਮੀ ਲੋਕਾਂ ਨੂੰ ਮਨੰਥਾਵੜੀ ਦੇ ਇਕ ਹਸਪਤਾਲ ’ਚ ਪਹੁੰਚਾਇਆ ਗਿਆ, ਪਰ ਉਨ੍ਹਾਂ ’ਚੋਂ 9 ਦੀ ਮੌਤ ਹੋ ਗਈ।


