ਹਿਮਾਚਲ ’ਚ ਮੀਂਹ : ਬੱਦੀ-ਪਿੰਜੌਰ ਨੂੰ ਜੋੜਨ ਵਾਲਾ ਪੁਲ ਡਿੱਗਿਆ

0
268

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਫਸੇ 50 ਤੋਂ ਵੱਧ ਲੋਕਾਂ ਨੂੰ ਐੱਨ ਡੀ ਆਰ ਐੱਫ ਟੀਮ ਨੇ ਬਚਾਅ ਲਿਆ। ਸੇਹਨੂੰ ਗੌਨੀ ਪਿੰਡ ’ਚ ਵੀਰਵਾਰ ਨੂੰ ਬੱਦਲ ਫਟਣ ਕਾਰਨ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਸਨ। ਐੱਨ ਡੀ ਆਰ ਐੱਫ ਦੀ ਟੀਮ ਨੇ ਫਸੇ ਲੋਕਾਂ ਨੂੰ ਬਚਾਉਣ ਲਈ 15 ਕਿਲੋਮੀਟਰ ਪੈਦਲ ਚੱਲ ਕੇ 15 ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਇਆ। ਮੀਂਹ ਨਾਲ ਸੰਬੰਧਤ ਇੱਕ ਹੋਰ ਘਟਨਾ ’ਚ ਬਲਾਦ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਸਨਅਤੀ ਬੱਦੀ ਖੇਤਰ ਅਤੇ ਪਿੰਜੌਰ ਨੂੰ ਜੋੜਨ ਵਾਲਾ ਬੱਦੀ ਵਿਖੇ ਮਰਾਂਵਾਲਾ ਪੁਲ ਸ਼ੁੱਕਰਵਾਰ ਡਿੱਗ ਗਿਆ। ਇਸ ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਇਸ ਦੌਰਾਨ ਬਰੋਟੀਵਾਲਾ ’ਚ ਦੇਰ ਰਾਤ ਨਾਲ ਪਾਰ ਕਰ ਰਹੀ ਕਾਰ ਤੇਜ਼ ਵਹਾਅ ’ਚ ਬਹਿ ਗਈ। ਕਾਰ ’ਚ ਪਤੀ, ਪਤਨੀ ਅਤੇ ਉਨ੍ਹਾ ਦਾ ਬੱਚਾ ਸੀ। ਵਿਅਕਤੀ ਨੇ ਪਹਿਲਾਂ ਬੱਚੇ ਨੂੰ ਸੁੱਟਿਆ ਅਤੇ ਬਾਅਦ ਖੁਦ ਬਾਹਰ ਨਿਕਲ ਗਿਆ। ਇਸ ਦੌਰਾਨ ਮਹਿਲਾ ਪਾਣੀ ਦੇ ਤੇਜ਼ ਵਹਾਅ ’ਚ ਬਹਿ ਗਈ। ਸ਼ੁੱਕਰਵਾਰ ਸਵੇਰੇ ਕੁਝ ਦੂਰੀ ’ਤੇ ਕਾਰ ਤਾਂ ਮਿਲ ਗਈ, ਪਰ ਮਹਿਲਾ ਦਾ ਕੋਈ ਸੁਰਾਗ ਨਹੀਂ ਲੱਗਾ।

LEAVE A REPLY

Please enter your comment!
Please enter your name here