ਹੈਦਰਾਬਾਦ ’ਚ ਨੈਸ਼ਨਲ ਦਲਿਤ ਕਨਵੈਨਸ਼ਨ ਅੱਜ ਤੋਂ

0
164

ਹੈਦਰਾਬਾਦ (ਗਿਆਨ ਸੈਦਪੁਰੀ)
ਦਲਿਤ ਅਤੇ ਹੋਰ ਹਾਸ਼ੀਆ ਗਤ ਲੋਕਾਂ ਦੀ ਬੰਦਖਲਾਸੀ ਲਈ ਸੰਘਰਸ਼ ਕਰ ਰਹੀਆਂ ਅਨੇਕਾਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ’ਤੇ ਹੈਦਰਾਬਾਦ ’ਚ 26 ਅਤੇ 27 ਅਗਸਤ ਨੂੰ ਨੈਸ਼ਨਲ ਦਲਿਤ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਹ ਕਨਵੈਨਸ਼ਨ ਬੇਗਮਪੇਟ ਟੂਰਿਸਟ ਪਲਾਜਾ ਨੇੜੇ ਸੀ ਐੱਮ ਕੈਂਪ ਆਫਿਸ ਬੇਗਮਪੇਟ ’ਚ ਹੋਵੇਗੀ। ਇਸ ’ਚ ਮਜ਼ਦੂਰ ਅਤੇ ਦਲਿਤ ਸਮਾਜ ਨੂੰ ਵੱਖ-ਵੱਖ ਖੇਤਰਾਂ ’ਚ ਦਰਪੇਸ਼ ਮੁਸ਼ਕਲਾਂ ਸੰਬੰਧੀ ਸੰਜੀਦਾ ਸੰਵਾਦ ਰਚਾਇਆ ਜਾਵੇਗਾ।
ਕਨਵੈਨਸ਼ਨ ਵਿੱਚ ਸੀ ਪੀ ਆਈ, ਸੀ ਪੀ ਐਮ, ਸੀ ਪੀ ਆਈ (ਐਮ ਐਲ) ਫਾਰਵਰਡ ਬਲਾਕ ਅਤੇ ਹੋਰ ਖੱਬੇ ਪੱਖੀ ਪਾਰਟੀਆ ਨਾਲ ਸਬੰਧਤ ਖੇਤ ਮਜ਼ਦੂਰ ਜਥੇਬੰਦੀਆ ਦੇ ਨੁਮਾਇੰਦੇ ਸ਼ਾਮਲ ਹੋਣਗੇ। ਇਸ ਕਨਵੈਨਸ਼ਨ ’ਚ ਪੰਜਾਬ ਤੋਂ 10 ਡੈਲੀਗੇਟ ਸ਼ਾਮਲ ਹੋਣਗੇ। ਇਹਨਾ ’ਚ ਭਾਰਤੀਆ ਖੇਤ ਮਜ਼ਦੂਰ ਯੂਨੀਅਨ ਦੇ ਜਰਨਲ ਸਕੱਤਰ ਗੁਲਜਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਾਹਲੀ ਕਲਾਂ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਇਕਾਈ ਦੇ ਜਨਰਲ ਸਕੱਤਰ ਗੁਰਮੇਸ਼ ਸਿੰਘ, ਗਰਮੇਲ ਸਿੰਘ ਮੈਡਲੇ, ਅਸ਼ੋਕ ਕੁਮਾਰ ਮੱਟੂ, ਗਿਆਨ ਸਿੰਘ ਸੈਦਪਰੀ ਆਦਿ ਸ਼ਾਮਲ ਹਨ।

LEAVE A REPLY

Please enter your comment!
Please enter your name here