ਖੱਟਰ ਨੇ ਕਿਹਾ, ਨੂਹ ’ਚ ਯਾਤਰਾ ਦੀ ਇਜਾਜ਼ਤ ਨਹੀਂ

0
169

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰ ਮਨੋਹਰ ਲਾਲ ਖੱਟਰ ਨੇ ਕਿਹਾ ਕਿ 28 ਅਗਸਤ ਨੂੰ ਨੂਹ ’ਚ ਬ੍ਰਜ ਮੰਡਲ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਗਈ। ਨੂਹ ’ਚ 1 ਮਹੀਨੇ ਪਹਿਲਾਂ ਹਿੰਸਕ ਘਟਨਾ ਹੋਈ ਹੈ, ਉਸ ਨੂੰ ਲੈ ਕੇ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਮੰਦਰਾਂ ’ਚ ਪੂਜਾ ਕਰਨਾ ਸਾਰਿਆਂ ਦਾ ਅਧਿਕਾਰ ਹੈ। ਉਨ੍ਹਾਂ ਨੂੰ ਸ਼ਰਧਾ ਅਨੁਸਾਰ ਛੋਟ ਮਿਲਣੀ ਚਾਹੀਦੀ ਹੈ। ਅਸੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਕਰਨ ਤੋਂ ਬਚਣ ਅਤੇ ਆਪਣੇ ਸਥਾਨਕ ਮੰਦਰਾਂ ’ਚ ਪੂਜਾ ਕਰਨ। ਸੁਰੱਖਿਆ ਬਣਾਈ ਰੱਖਣਾ ਸਰਕਾਰ ਦਾ ਫਰਜ਼ ਹੈ। ਲਾਅ ਐਂਡ ਆਰਡਰ ਬਣਿਆ ਰਹੇ, ਇਹ ਸਰਕਾਰ ਦੀ ਕੋਸ਼ਿਸ਼ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਯਾਤਰਾ ਨੂੰ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ।
ਨੂਹ ’ਚ ਧਾਰਾ 144 ਲਾ ਦਿੱਤੀ ਗਈ ਹੈ। ਸਕੂਲ, ਕਾਲਜ ਅਤੇ ਇੰਟਰਨੈਟ 28 ਅਗਸਤ ਤੱਕ ਬੰਦ ਕੀਤੇ ਜਾ ਚੁੱਕੇ ਹਨ। ਨੂਹ ’ਚ ਬ੍ਰਜ ਮੰਡਲ ਯਾਤਰਾ ’ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਰਾਸ਼ਟਰੀ ਬੁਲਾਰੇ ਵਿਨੋਦ ਬਾਂਸਲ ਨੇ ਕਿਹਾ ਕਿ 28 ਅਗਸਤ ਨੂੰ ਸਵੇਰੇ 11 ਵਜੇ ਯਾਤਰਾ ਦੀ ਸ਼ੁਰੂਆਤ ਕਰਾਂਗੇ। ਯਾਤਰਾ ਦੀ ਇਜਾਜ਼ਤ ਲੈਣ ਦਾ ਸਵਾਲ ਹੀ ਨਹੀਂ ਉਠਦਾ। ਸਾਵਨ ਦਾ ਆਖਰੀ ਸੋਮਵਾਰ ਹੈ ਅਤੇ ਹਰ ਸ਼ਰਧਾਲੂ ਦਾ ਅਧਿਕਾਰ ਹੈ ਕਿ ਉਹ ਆਪਣੇ ਦੇਵਤਾ ਦੀ ਪੂਜਾ ਕਰੇ।

LEAVE A REPLY

Please enter your comment!
Please enter your name here