ਫਲਾਈਓਵਰ ਥੱਲੇ ਬਣਾ’ਤਾ ਬੈਡਮਿੰਟਨ ਕੋਰਟ

0
198

ਜੋਰਹਟ : ਅਸਾਮ ਦੇ ਜੋਰਹਟ ਜ਼ਿਲ੍ਹੇ ’ਚ ਫਲਾਈਓਵਰ ਥੱਲੇ ਇੱਕ ਪ੍ਰਯੋਗ ਕੀਤਾ ਗਿਆ, ਜਿਸ ’ਚ ਖਾਲੀ ਪਈ ਜ਼ਮੀਨ ’ਤੇ ਗੈਰ-ਕਾਨੂੰਨੀ ਪਾਰਕਿੰਗ ਜਾਂ ਕਬਜ਼ੇ ਦਾ ਡਰ ਵੀ ਘਟਿਆ, ਨਾਲ ਹੀ ਲੋਕਾਂ ਦੇ ਮਨੋਰੰਜਨ ਦਾ ਬੇਹਤਰੀਨ ਹੱਲ ਵੀ ਲੱਭਿਆ ਗਿਆ। ਫਲਾਈਓਵਰ ਥੱਲੇ ‘ਬੈਡਮਿੰਟਨ ਕੋਰਟ’ ਬਣਾਇਆ ਗਿਆ, ਜਿਸ ਨੂੰ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਮਨੋਰੰਜਨ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਵਾਲਾ ਇੱਕ ਰਚਨਾਤਮਕ ਤਰੀਕਾ ਕਰਾਰ ਦਿੱਤਾ ਹੈ। ਫਲਾਈਓਵਰ ਥੱਲੇ ਆਮ ਤੌਰ ’ਤੇ ਇਸ ਤਰ੍ਹਾਂ ਦੇ ਸਥਾਨਾਂ ’ਤੇ ਜਾਂ ਤਾਂ ਵਾਹਨ ਖੜੇ ਕਰ ਦਿੱਤੇ ਜਾਂਦੇ ਹਨ ਜਾਂ ਲੋਕ ਗੈਰ-ਕਾਨੂੰਨੀ ਤੌਰ ’ਤੇ ਰਹਿਣਾ ਸ਼ੁਰੂ ਕਰ ਦਿੰਦੇ ਹਨ। ਇਹ ਜੋਰਹਟ ਦਾ ਪਹਿਲਾ ਫਲਾਈਓਵਰ ਹੈ, ਜਿਸ ਦੇ ਥੱਲੇ ਇੱਕ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ। ਅਸਾਮ ਬੈਡਮਿੰਡਨ ਐਸੋਸੀਏਸ਼ਨ ਦੇ ਸਕੱਤਰ ਦਿੰਗਤਾ ਬਰਗੋਹੇਨ ਨੇ ਕਿਹਾ ਕਿ ਇੱਕ ਸਥਾਨਕ ਵਪਾਰੀ ਨੇ ਆਪਣੇ ਪਿਤਾ ਦੀ ਯਾਦ ’ਚ ਸ਼ਹਿਰ ਦੇ ਨਾ-ਅਲੀ ਇਲਾਕੇ ’ਚ ਫਲਾਈਓਵਰ ਦੇ ਥੱਲੇ ਬੁਨਿਆਦੀ ਸੁਵਿਧਾਵਾਂ ਦੇ ਨਾਲ ਬੈਡਮਿੰਟਨ ਕੋਰਟ ਬਣਾਇਆ ਹੈ। ਬੈਡਮਿੰਟਨ ਕੋਰਟ ਲਈ ਮੈਂਬਰਾਂ ਲਈ ਫੀਸ ਰੱਖੀ ਗਈ ਹੈ। ਮੁੱਖ ਮੰਤਰੀ ਨੇ ਫਲਾਈਓਵਰ ਦੇ ਥੱਲੇ ਬੈਡਮਿੰਟਨ ਕੋਰਟ ਬਣਾਏ ਜਾਣ ਦੀ ਪ੍ਰਸੰਸਾ ਕੀਤੀ ਹੈ। ਉਹਨਾ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਰ ਸ਼ਹਿਰਾਂ ’ਚ ਵੀ ਬਣਨ। ਉਨ੍ਹਾ ਕਿਹਾ ਕਿ ‘ਇਨਡੋਰ ਖੇਡਾਂ’ ਲਈ ਇਸ ਤਰ੍ਹਾਂ ਦੀਆਂ ਖਾਲੀ ਥਾਵਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਹੇਮੰਤ ਬਿਸਵਾ ਸਰਮਾ ਨੇ ਕਿਹਾ ਕਿ ‘ਓਵਰਬਿ੍ਰਜ ਦੇ ਹੇਠਲੇ ਹਿੱਸੇ ਨੂੰ ਬੈਡਮਿੰਟਨ ਕੋਰਟ ਦੇ ਰੂਪ ’ਚ ਇਸਤੇਮਾਲ ਕਰਨਾ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਨੂੰ ਬੜ੍ਹਾਵਾ ਦੇਣ ਦਾ ਰਚਨਾਤਮਕ ਤਰੀਕਾ ਹੈ। ਸਾਨੂੰ ਇਸ ਤਰ੍ਹਾਂ ਦੀ ਪਹਿਲ ਕਰਦੇ ਹੋਏ ਖੁਸ਼ੀ ਹੋ ਰਹੀ ਹੈ।

LEAVE A REPLY

Please enter your comment!
Please enter your name here