18.5 C
Jalandhar
Tuesday, December 3, 2024
spot_img

ਭਿ੍ਸ਼ਟ ਆਗੂਆਂ ਨੂੰ ਬਚਣ ਨਹੀਂ ਦੇਵਾਂਗੇ : ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਸਦਨ ਵਿਚ ਕਿਹਾ ਕਿ ਭਿ੍ਸ਼ਟ ਆਗੂਆਂ ਨੂੰ ਭੁਲੇਖਾ ਹੈ ਕਿ ਉਹ ਕਿਸੇ ਵੱਡੀ ਪਾਰਟੀ ‘ਚ ਸ਼ਾਮਲ ਹੋ ਕੇ ਬਚ ਜਾਣਗੇ, ਉਨ੍ਹਾਂ ਨੂੰ ਜੇਲ੍ਹ ਦੀ ਹਵਾ ਖਾਣੀ ਹੀ ਪਵੇਗੀ | ਲੁੱਟ ਦੇ ਪੈਸੇ ਦੀ ਕੀਮਤ ਭਿ੍ਸ਼ਟ ਲੀਡਰਾਂ ਨੂੰ ਚੁਕਾਉਣੀ ਪਵੇਗੀ ਅਤੇ ਬੇਨਾਮੀ ਜਾਇਦਾਦਾਂ ਬਣਾਉਣ ਵਾਲਿਆਂ ਨੂੰ ਬੇਪਰਦ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲੇ ਹੁਣ ਆਪਣੇ ਗੁਨਾਹਾਂ ਦੀ ਸਜ਼ਾ ਤੋਂ ਬਚਣ ਲਈ ਹੱਥ-ਪੈਰ ਮਾਰ ਰਹੇ ਹਨ | ਜਿਨ੍ਹਾਂ ਖਿਲਾਫ ਕੋਈ ਕੇਸ ਦਰਜ ਵੀ ਨਹੀਂ ਹੋਇਆ, ਉਹ ਮਨ ਵਿਚ ਪਾਲਾ ਹੋਣ ਕਰਕੇ ਪਹਿਲਾਂ ਹੀ ਅਦਾਲਤਾਂ ਵਿਚ ਚਲੇ ਗਏ ਹਨ | ਮੁੱਖ ਮੰਤਰੀ ਨੇ ਕਿਹਾ ਕਿ ਅੰਨ੍ਹੀ ਲੱੁਟ ਕਰਨ ਵਾਲੇ ਅੱਜ ਵੀ ਚੰਡੀਗੜ੍ਹ ਵਿਚ ਸਰਕਾਰੀ ਕੋਠੀਆਂ ਤੇ ਫਲੈਟਾਂ ਦੀ ਝਾਕ ਲਾਈ ਬੈਠੇ ਹਨ | ਜਿਨ੍ਹਾਂ ਕੋਲ ਐਨਟਾਈਟਲਮੈਂਟ ਹੈ, ਉਨ੍ਹਾਂ ਨੂੰ ਰਿਹਾਇਸ਼ ਦਿੱਤੀ ਜਾਵੇਗੀ | ਉਨ੍ਹਾ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾ ਦੀ ਬਰਸੀ ਮੌਕੇ ਯਾਦ ਕਰਦਿਆਂ ਉਨ੍ਹਾ ਦੇ ਨਕਸ਼ੇ ਕਦਮ ‘ਤੇ ਚੱਲਣ ਦਾ ਵਚਨ ਵੀ ਸਦਨ ਨੂੰ ਦਿੱਤਾ | ਉਨ੍ਹਾ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਰੋਕ ਕੇ ਸੂਬੇ ਦੇ ਵਿਕਾਸ ਤੇ ਖੁਸ਼ਹਾਲੀ ‘ਤੇ ਇੱਕ-ਇੱਕ ਪੈਸਾ ਖਰਚ ਕੀਤਾ ਜਾਵੇਗਾ | ਉਨ੍ਹਾ ਕਿਹਾ ਕਿ ਮਾਲੀਆ ਜੁਟਾਉਣਾ ਅਤੇ ਕਰਜ਼ਾ ਘਟਾਉਣਾ ਸਰਕਾਰ ਦੀ ਤਰਜੀਹ ਹੋਵੇਗੀ ਤੇ ਮਾਲੀ ਵਸੀਲਿਆਂ ਦੀ ਲੀਕੇਜ ਨੂੰ ਬੰਦ ਕੀਤਾ ਜਾਵੇਗਾ |

Related Articles

LEAVE A REPLY

Please enter your comment!
Please enter your name here

Latest Articles