ਆਦਿਤਿਆ ਐਲ-1 ਲਾਂਚ ਲਈ ਤਿਆਰ

0
214

ਨਵੀਂ ਦਿੱਲੀ : ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਬੁੱਧਵਾਰ ਦੱਸਿਆ ਕਿ ਆਦਿਤਿਆ ਐਲ-1 ਮਿਸ਼ਨ ਨੂੰ ਲਾਂਚ ਕਰਨ ਦੀ ਤਿਆਰੀਆਂ ਚੱਲ ਰਹੀਆਂ ਹਨ। ਵਹੀਕਲ ਦੇ ਇੰਟਰਨਲ ਚੈਕਿੰਗ ਪੂਰੀ ਕਰ ਲਈ ਗਈ। ਆਦਿਤਿਆ ਐਲ-1ਨੂੰ ਪੀ ਐਸ ਐਲ ਪੀ ਐਕਸ ਐਲ ਰਾਕੇਟ ਜਰੀਏ 2 ਸਤੰਬਰ ਨੂੰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਸਪੇਸ ਸਟੈਂਰ ਤੋਂ ਲਾਂਚ ਕੀਤਾ ਜਾਵੇਗਾ। ਇਹ ਕਰੀਬ 4 ਮਹੀਨੇ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਲੈਗਰਾਂਜੇ ਪੁਆਇੰਟ-1 ਤੱਕ ਪਹੁੰਚੇਗਾ। ਪੁਆਇੰਟ 1 ਸਪੇਸ ’ਚ ਇੱਕ ਬਿੰਦੂ ਹੈ ਜਿੱਥੇ ਦੋ ਆਕਾਸ਼ੀ ਪਦਾਰਥਾਂ (ਜਿਵੇਂ ਕਿ ਸੂਰਜ-ਧਰਤੀ) ਦੀ ਗਰੈਵੀਟੇਸ਼ਨਲ ਬਲ ਗਰੈਵੀਟੇਸ਼ਨਲ ਸੰਤੁਲਨ ਦੀ ਸਥਿਤੀ ਬਣਾਉਂਦਾ ਹੈ। ਇਸ ਨਾਲ ਪੁਲਾੜ ਯਾਨ ਬਿਨਾਂ ਊਰਜਾ ਦੇ ਉਸੇ ਸਥਿਤੀ ’ਚ ਰਹਿ ਸਕਦਾ ਹੈ। ਇਸਰੋ ਨੇ ਕਿਹਾ ਕਿ ਲਾਂਚ ਕਰਨ ਤੋਂ ਬਾਅਦ, ਪੁਲਾੜ ਯਾਨ ਨੂੰ ਸ਼ੁਰੂ ’ਚ ਧਰਤੀ ਦੇ ਹੇਠਲੇ ਪੰਧ ’ਚ ਰੱਖਿਆ ਜਾਵੇਗਾ। ਇਸ ਤੋਂ ਬਾਅਦ, ਇਸਨੂੰ ਆਨ-ਬੋਰਡ ਪ੍ਰੋਪਲਸ਼ਨ ਦੀ ਵਰਤੋਂ ਕਰਕੇ ਲੈਗਰੇਂਜ ਪੁਆਇੰਟ 1 ਵੱਲ ਲਾਂਚ ਕੀਤਾ ਜਾਵੇਗਾ। ਪੁਲਾੜ ਏਜੰਸੀ ਨੇ ਕਿਹਾ, ਇੱਕ ਵਾਰ ਜਦੋਂ ਇਹ ਧਰਤੀ ਦੇ ਚੁੰਬਕੀਏ ਖੇਤਰ ਤੋਂ ਬਾਹਰ ਨਿਕਲਦਾ ਹੈ, ਤਾਂ ਇਸਦਾ ਕਰੂਜ ਪੜਾਅ ਸ਼ੁਰੂ ਹੋ ਜਾਵੇਗਾ। ਆਦਿਤਿਆ ਸਪੇਸਕਰਾਫ਼ਟ, ਐਲ1 ਪੁਆਇੰਟ ਦੇ ਚਾਰੇ ਪਾਸੇ ਘੁੰਮ ਕੇ ਸੂਰਜ ’ਤੇ ਉਠਣ ਵਾਲੇ ਤੂਫ਼ਾਨਾਂ ਨੂੰ ਸਮਝੇਗਾ। ਇਸ ਤੋਂ ਇਲਾਵਾ ਮੈਗਨੇਟਿਕ ਫੀਲਡ ਅਤੇ ਸੋਲਰ ਵਿੰਡ ਵਰਗੀਆਂ ਚੀਜਾਂ ਦੀ ਸਟੱਡੀ ਕਰੇਗਾ।

LEAVE A REPLY

Please enter your comment!
Please enter your name here