ਬੈਂਗਲੁਰੂ : ਭਾਰਤ ਦਾ ਮਿਸ਼ਨ ਚੰਦਰਯਾਨ-3 ਚੰਦ ’ਤੇ ਲਗਾਤਾਰ ਆਪਣਾ ਕੰਮ ਕਰ ਰਿਹਾ ਹੈ। ਇਸਰੋ ਵੱਲੋਂ ਹਰ ਰੋਜ਼ ਇਸ ਮਿਸ਼ਨ ਨਾਲ ਜੁੜੇ ਤਾਜ਼ਾ ਅਪਡੇਟ ਸਾਂਝੇ ਕੀਤੇ ਜਾ ਰਹੇ ਹਨ। ਹੁਣ ਇਸਰੋ ਨੇ ਵਿਕਰਮ ਲੈਂਡਰ ਦੀ ਤਸਵੀਰ ਸਾਂਝੀ ਕੀਤੀ, ਜਿਸ ਨੂੰ ਪ੍ਰਗਿਆਨ ਰੋਵਰ ਨੇ ਕਲਿੱਕ ਕੀਤਾ ਹੈ। ਇਸ ਦੇ ਨਾਲ ਹੀ ਇਸਰੋ ਨੇ ਕੈਪਸ਼ਨ ਦਿੱਤੀ, ‘ਸਮਾਇਲ ਪਲੀਜ਼’। ਬੀਤੇ ਦਿਨ ਹੀ ਇਸਰੋ ਨੇ ਚੰਦ ਦੇ ਦੱਖਣੀ ਹਿੱਸੇ ’ਚ ਆਕਸੀਜਨ ਸਮੇਤ ਹੋਰ ਤੱਤਾਂ ਦੇ ਹੋਣ ਦੀ ਪੁਸ਼ਟੀ ਕੀਤੀ ਸੀ, ਜੋ ਇੱਕ ਵੱਡੀ ਸਫ਼ਲਤਾ ਸੀ। ਇਸਰੋ ਨੇ ਬੁੱਧਵਾਰ ਟਵੀਟ ਕੀਤਾ, ‘ਸਮਾਇਲ ਪਲੀਜ਼’ ਪ੍ਰਗਿਆਨ ਰੋਵਰ ਨੇ ਅੱਜ ਸਵੇਰੇ ਵਿਕਰਮ ਲੈਂਡਰ ਦੀ ਤਸਵੀਰ ਕਲਿੱਕ ਕੀਤੀ ਹੈ। ਇਹ ਤਸਵੀਰ ਪ੍ਰਗਿਆਨ ਨੇ ਰੋਵਰ ਦੇ ਨੇਵੀਗੇਸ਼ਨ ਕੈਮਰੇ ਦੁਆਰਾ ਖਿੱਚੀ ਹੈ। ਇਸਰੋ ਅਨੁਸਾਰ ਇਹ ਤਸਵੀਰ 30 ਅਗਸਤ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7.35 ਮਿੰਟ ’ਤੇ ਕਲਿੱਕ ਕੀਤੀ ਗਈ ਹੈ।