ਮੁੰਬਈ : ਮਜਾਗਨ ਡੌਕ ਸ਼ਿਪਬਿਲਡਰਜ ਲਿਮਟਿਡ (ਐੱਮ ਡੀ ਐੱਲ) ਵੱਲੋਂ ਬਣਾਏ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ‘ਮਹੇਂਦਰਗਿਰੀ’ ਨੂੰ ਸ਼ੁੱਕਰਵਾਰ ਮੁੰਬਈ ’ਚ ਸਮੁੰਦਰ ’ਚ ਉਤਾਰਿਆ ਗਿਆ। ਉਦਘਾਟਨੀ ਸਮਾਰੋਹ ’ਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਮੁੱਖ ਮਹਿਮਾਨ ਸਨ।
ਉੜੀਸਾ ’ਚ ਪੂਰਬੀ ਘਾਟ ਦੀ ਸਭ ਤੋਂ ਉੱਚੀ ਚੋਟੀ ਦੇ ਨਾਂਅ ’ਤੇ ਰੱਖਿਆ ਗਿਆ ਇਹ ਜੰਗੀ ਬੇੜਾ ‘ਪ੍ਰਾਜੈਕਟ 17-ਏ’ ਫਲੀਟ ਦੇ ਤਹਿਤ ਬਣਾਇਆ ਗਿਆ ਸੱਤਵਾਂ ਜਹਾਜ਼ ਹੈ। ਇਹ ਜੰਗੀ ਜਹਾਜ਼ ਉੱਨਤ ਲੜਾਕੂ ਪ੍ਰਣਾਲੀਆਂ, ਅਤਿ-ਆਧੁਨਿਕ ਹਥਿਆਰਾਂ, ਸੈਂਸਰਾਂ ਅਤੇ ਪਲੇਟਫਾਰਮ ਪ੍ਰਬੰਧਨ ਪ੍ਰਣਾਲੀਆਂ ਨਾਲ ਲੈਸ ਹੈ।





