ਚੰਡੀਗੜ੍ਹ : ਨੈਸ਼ਨਲ ਹਾਈਵੇਅ ’ਤੇ ਸਫ਼ਰ ਹੁਣ ਤੁਹਾਡੀ ਜੇਬ ਦਾ ਖਰਚ ਵਧਾਏਗਾ। ਹਾਈਵੇ ’ਤੇ ਨਿਰਵਿਘਨ ਸਫ਼ਰ ਲਈ ਹੁਣ ਤੁਹਾਨੂੰ ਵਾਧੂ ਪੈਸੇ ਦੇਣੇ ਪੈਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਨੇ ਪਾਣੀਪਤ ਤੋਂ ਅੰਮਿ੍ਰਤਸਰ ਤੱਕ ਦੇ ਸਾਰੇ ਟੋਲ ਪਲਾਜ਼ਿਆਂ ਦੀਆਂ ਦਰਾਂ ’ਚ 31 ਅਗਸਤ ਦੀ ਰਾਤ 12 ਵਜੇ ਤੋਂ ਟੋਲ ਫੀਸ ਵਧਾ ਦਿੱਤੀ ਹੈ। ਹੁਣ ਤੁਹਾਡੇ ਕੋਲੋਂ 10 ਤੋਂ 15 ਰੁਪਏ ਜ਼ਿਆਦਾ ਟੋਲ ਵਸੂਲਿਆ ਜਾਵੇਗਾ। ਲਾਡੋਵਾਲ ਟੋਲ ’ਤੇ ਕਾਰ-ਜੀਪ ਲਈ ਇੱਕ ਤਰਫਾ 165 ਰੁਪਏ ਵਸੂਲੇ ਜਾਣਗੇ। 24 ਘੰਟਿਆਂ ’ਚ ਮਲਟੀਪਲ ਰਾਊਂਡ ਲਈ 245 ਰੁਪਏ ਦੇੇਣੇ ਹੋਣਗੇ, ਜਦਕਿ ਮਹੀਨਾਵਾਰ ਪਾਸ 4930 ਰੁਪਏ ’ਚ ਬਣੇਗਾ। ਇਸ ਤਰ੍ਹਾਂ ਹਲਕੇ ਕਮਰਸ਼ੀਅਲ ਵਾਹਨਾਂ ਲਈ ਇਸ ਟੋਲ ’ਤੇ ਇੱਕ ਤਰਫ਼ਾ 285 ਰੁਪਏ ਅਤੇ 24 ਘੰਟਿਆਂ ’ਚ ਮਲਟੀਪਲ ਰਾਊਂਡ 430 ਰੁਪਏ ਦਾ ਰਹੇਗਾ। ਇਸ ਕੈਟੇਗਰੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ ਦੀ ਫੀਸ 8625 ਰੁਪਏ ਦੇਣੇ ਹੋਣਗੇ।
ਲਾਡੋਵਾਲ ਟੋਲ ’ਤੇ ਟਰੱਕ-ਬੱਸਾਂ ਨੂੰ ਇੱਕ ਪਾਸੇ ਲਈ 575 ਰੁਪਏ, 24 ਘੰਟੇ ਮਲਟੀਪਲ ਟਰਿੱਪ ਲਈ 860 ਰੁਪਏ ਅਤੇ ਮਹੀਨਵਾਰ ਪਾਸ ਦੀ ਫੀਸ ਲਈ 17245 ਰੁਪਏ ਦੇਣੇ ਹੋਣਗੇ। ਇਸ ਤਰ੍ਹਾਂ ਡਬਲ ਐਕਸੇਲ ਟਰੱਕਾਂ ਤੋਂ ਇੱਕ ਪਾਸੇ ਲਈ 295 ਰੁਪਏ, 24 ਘੰਟਿਆਂ ’ਚ ਮਲਟੀਪਲ ਰਾਊਂਡ ਲਈ 1385 ਰੁਪਏ ਲਏ ਜਾਣਗੇ। ਜਦਕਿ ਇਸ ਕੈਟੇਗਰੀ ਦੇ ਵਾਹਨਾਂ ਲਈ ਮਹੀਨਾਵਾਰ ਪਾਸ 27720 ਰੁਪਏ ’ਚ ਬਣੇਗਾ। ਹਰਿਆਣਾ ’ਚ ਦਿੱਲੀ ਹਾਈਵੇ ’ਤੇ ਕਰਨਾਲ ਦੇ ਬਸਤਵਾੜਾ ’ਚ ਬਣੇ ਟੋਲ ’ਤੇ ਕਾਰ-ਜੀਪ ਲਈ ਇੱਕ ਪਾਸੇ ਜਾਣ ਲਈ ਨਵੀਂਆਂ ਦਰਾਂ 155 ਰੁਪਏ ਹੋਣਗੀਆਂ। ਇਨ੍ਹਾਂ ਵਾਹਨਾਂ ਨੂੰ 24 ਘੰਟਿਆਂ ’ਚ ਮਲਟੀਪਲ ਟਰਿੱਪ ਲਈ 235 ਰੁਪਏ ਦੇਣੇ ਹੋਣਗੇ, ਮਹੀਨਾਵਾਰ ਪਾਸ ਲਈ 4710 ਰੁਪਏ ਦੇਣੇ ਹੋਣਗੇ। ਹਲਕੇ ਕਮਰਸ਼ੀਅਲ ਵਾਹਨਾਂ ਨੂੰ ਬਸਤਵਾੜਾ ’ਚ ਸਿੰਗਲ ਟਰਿੱਪ ਲਈ 275 ਰੁਪਏ ਦੇਣੇ, 24 ਘੰਟੇ ਮਲਟੀਪਲ ਟਰਿੱਪ ਲਈ 475 ਰੁਪਏ ਅਤੇ ਮਹੀਨਾਵਾਰ ਪਾਸ ਲਈ 8240 ਰੁਪਏ ਦੇਣੇ ਹੋਣਗੇ।





