ਦੁਨੀਆ ਦੇ ਸੌਰ ਮਿਸ਼ਨ

0
272

ਅਮਰੀਕਾ : ਨਾਸਾ ਨੇ ਅਗਸਤ 2018 ’ਚ ਪਾਰਕਰ ਸੋਲਰ ਪਰੌਬ ਲਾਂਚ ਕੀਤਾ। ਦਸੰਬਰ 2021 ’ਚ ਪਾਰਕਰ ਨੇ ਸੂਰਜ ਦੇ ਉਪਰੀ ਵਾਯੂ ਮੰਡਲ, ਕੋਰੋਨਾ ’ਤੇ ਉਡਾਨ ਭਰੀ ਅਤੇ ਉਥੇ ਦੇ ਕਣਾਂ ਅਤੇ ਚੰੁਬਕੀ ਖੇਤਰਾਂ ਦਾ ਨਮੂਨਾ ਲਿਆ।
ਜਪਾਨ : ਜਾਪਾਨ ਦੀ ਏਅਰਸਪੇਸ ਐਕਸਪਲੋਰੇਸ਼ਨ ਏਜੰਸੀ ਨੇ 1981 ’ਚ ਆਪਣਾ ਪਹਿਲਾ ਸੌਰ ਉਪਗ੍ਰਹਿ ਹਿਨੋਟੋਰੀ ਲਾਂਚ ਕੀਤਾ ਸੀ। ਇਸ ਦਾ ਉਦੇਸ਼ ਸਖ਼ਤ ਐੱਕਸਰੇ ਦਾ ਉਪਯੋਗ ਕਰਕੇ ਸੌਰ ਜਲਵਾਯੂ ਦਾ ਅਧਿਐਨ ਕਰਨਾ ਸੀ।
ਯੂਰਪ : ਅਕਤੂਬਰ 1990 ’ਚ ਈ ਐੱਸ ਏ ਨੇ ਸੂਰਜ ਦੇ ਧਰੁਵ ਉਪਰ ਅਤੇ ਥੱਲੇ ਪੁਲਾੜ ਵਾਤਾਵਰਣ ਦਾ ਅਧਿਐਨ ਕਰਨ ਲਈ ਯੂਲੀਸਿਸ ਲਾਂਚ ਕੀਤਾ ਸੀ।
ਚੀਨ : ਉਨਤ ਪੁਲਾੜ ਅਧਾਰਤ ਸੌਰ ਵੇਧਸ਼ਾਲਾ (ਏ ਐੱਸ ਓ ਐੱਸ) ਨੂੰ ਅੱਠ ਅਕਤੂਬਰ 2022 ਨੂੰ ਰਾਸ਼ਟਰੀ ਪੁਲਾੜ ਵਿਗਿਆਨ ਕੇਂਦਰ ਚੀਨੀ ਵਿਗਿਆਨ ਅਕਾਦਮੀ (ਸੀ ਏ ਐੱਸ) ਵੱਲੋਂ ਲਾਂਚ ਕੀਤਾ ਗਿਆ ਸੀ।

LEAVE A REPLY

Please enter your comment!
Please enter your name here