ਆਟਾ ਚੱਕੀ ਤੋਂ ਕਰੰਟ ਲੱਗਣ ਨਾਲ ਚਾਰ ਜੀਆਂ ਦੀ ਮੌਤ

0
201

ਜੈਪੁਰ : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਸ਼ਿਵ ਥਾਣਾ ਖੇਤਰ ’ਚ ਇੱਕ ਘਰ ਦੀ ਆਟਾ ਚੱਕੀ ’ਚ ਕਰੰਟ ਆਉਣ ਕਾਰਨ ਪਰਵਾਰ ਦੇ ਦੋ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਰਾਮਸਰ ਸਰਕਲ ਅਧਿਕਾਰੀ ਅਨਿਲ ਸਾਰਨ ਨੇ ਦੱਸਿਆ ਕਿ ਆਰੰਗ ਪਿੰਡ ਨਿਵਾਸੀ ਅਰਜੁਨ ਸਿੰਘ ਦੇ ਘਰ ’ਚ ਆਟਾ ਚੱਕੀ ’ਚ ਕਰੰਟ ਆਉਣ ਕਾਰਨ ਉਸ ਦੀ ਪਤਨੀ ਛੇਲੂ ਕੰਵਰ (23), ਉਸ ਦੇ ਦੋ ਬੱਚਿਆਂ ਢਾਈ ਸਾਲ ਦਾ ਜੱਸੂ ਅਤੇ ਇੱਕ ਸਾਲ ਦੀ ਪ੍ਰਤਾਪ ਅਤੇ ਸਹੁਰਾ ਹੇਠ ਸਿੰਘ (55) ਦੀ ਮੌਤ ਹੋ ਗਈ। ਸਾਰਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਕਿ ਮਾਂ ਨੂੰ ਕਰੰਟ ਲੱਗਣ ਬਾਅਦ ਬੱਚੇ ਨੇੜੇ ਪਹੁੰਚੇ ਤਾਂ ਉਹ ਵੀ ਕਰੰਟ ਦੀ ਲਪੇਟ ’ਚ ਆ ਗਏ ਅਤੇ ਉਨ੍ਹਾਂ ਨੂੰ ਬਚਾਉਣ ਦੇ ਚੱਕਰ ’ਚ ਹੇਠ ਸਿੰਘ ਵੀ ਕਰੰਟ ਦੀ ਲਪੇਟ ’ਚ ਆ ਗਿਆ। ਹਾਦਸੇ ਸਮੇਂ ਅਰਜੁਨ ਸਿੰਘ ਘਰ ਤੋਂ ਬਾਹਰ ਗਿਆ ਹੋਇਆ ਸੀ।

LEAVE A REPLY

Please enter your comment!
Please enter your name here